ਤੈਂਡੇ ਉਨ ਨਾਲ਼

ਚਿੱਤਰ ਦੀ ਵਾ ਨੇ
ਕਲਰ ਮਾਰੀ ਭੋਈਂ ਨੂੰ
ਸੱਜਰੇ ਫੁੱਲਾਂ ਦੀ ਆਸ ਦਿੱਤੀ

ਕਿੰਨੇ ਚਿਰ ਤੋਂ ਉਡੀਕਦੀ
ਧਰਤੀ ਦੇ ਹੱਥ ਸਾਵੇ ਹੋਏ
ਉਨ੍ਹਾਂ ਬੇਰੀਆਂ ਤੇ ਬੇਰ ਲੱਗੇ
ਜਿਹਨਾਂ ਅਤੇ ਸਾਡੇ ਨਿੱਕੇ ਹੁੰਦਿਆਂ ਦੀ ਭੁੱਖ
ਹਜੇ ਤਾਈਂ ਪਈ ਜਿਉਂਦੀ ਏ

ਤੈਂਡੇ ਉਨ ਨਾਲ਼
ਰੁੱਤਾਂ ਵਿਚ ਪਈ ਹੋਈ ਵਿੱਥ ਓਥ ਹੋਈ

ਅੱਖਾਂ ਨੂੰ ਵਿੱਤ ਖੇਡਣ ਦਾ ਵੱਲ ਆਇਆ
ਹੱਥਾਂ ਨੇ ਜਿਸਮਾਂ ਦੇ ਬੂਹੇ ਖੁੱਲੇ
ਰਾਤਾਂ ਦਿਨ ਹੋਈਆਂ
ਤੇ ਯਾਰੀ ਦੇ ਪੁਲਿੰਗ ਉੱਤੇ
ਵਸਲਾਂ ਦੀਆਂ ਨੀਨਦਰਾਂ ਵਿਚ ਖੜੇ ਖ਼ਾਬ
ਜਾਗਣ ਤੋਂ ਬਾਅਦ ਵੀ
ਖੜੇ ਰਹੇ

ਹਵਾਲਾ: ਸੇਜਲ਼, ਸਾਂਝ; ਸਫ਼ਾ 91 ( ਹਵਾਲਾ ਵੇਖੋ )