ਐਵੇਂ ਉਮਰ ਗੁਜ਼ਾਰੀ

ਪਛਾਣ ਦੇ ਵਰਗੇ ਵਾਂਗ
ਹਯਾਤੀ ਲੰਘੀ ਏ
ਲਿੱਸੇ ਲਿੱਸੇ ਸਾਹ ਲੈਂਦੇ ਸਾਂ
ਉੱਚੇ ਉੱਚੇ ਵੈਣ ਕਰਨ ਨੂੰ ਦਿਲ ਕਰਦਾ ਸੀ
ਸੱਜਣਾਂ ਬਾਝ ਨਾ ਦਿਨ ਲੰਘਦਾ ਸੀ
ਅੱਖੀਆਂ ਹੇਠ ਵਛੋਰੇ ਲਿਖਦੇ ਰਹਿੰਦੇ ਸਾਂ
ਸੀਨੇ ਵਿਚੋਂ ਬੁੱਕਾਂ ਭਰ ਭਰ
ਯਾਦਾਂ ਕੱਢਦੇ ਰਹਿੰਦੇ ਸਾਂ

ਹਵਾਲਾ: ਵੀਣੀ ਲਿਖਿਆ ਦਿਨ, ਸਾਂਝ; ਸਫ਼ਾ 91 ( ਹਵਾਲਾ ਵੇਖੋ )