ਹਿਜਰ ਅਵਾਜ਼ ਸੁਣੀਵੇ

ਕੌਣ ਭੁਲਾ ਤੈਂਡੇ ਨਾਲ਼ ਸਵੇਰਾ ਵੇਖੇ
ਰਾਤਾਂ ਥੀ ਗਈਆਂ ਅੱਖੀਆਂ
ਕੌਣ ਭੁਲਾ ਤੈਂਡੇ ਨੇੜੇ ਰਹਿ ਕੇ
ਹਿਜਰ ਅਵਾਜ਼ ਉਡੀਕੇ
ਦੂਰ ਦਾ ਰੋਜ਼ਾ ਭੰਨ ਕੇ
ਕੌਣ ਭੁਲਾ ਤੈਂਡੇ ਨਾਲ਼ ਹਵਾਵਾਂ ਟੁਰੇ
ਸ਼ਾਮ ਦੀ ਹਾਂਡੀ ਧਰ ਕੇ
ਕੌਣ ਭੁਲਾ ਤੀਨਦੀ ਦੀਦ ਦਾ ਦਫ਼ਤਰ ਖੁੱਲੇ
ਘੜੀਆਂ ਅੱਗੇ ਕਰਕੇ
ਰਾਤ ਦਾ ਥਰ ਮਿਸ ਭਰ ਕੇ

ਹਵਾਲਾ: ਵੀਣੀ ਲਿਖਿਆ ਦਿਨ, ਸਾਂਝ; ਸਫ਼ਾ 46 ( ਹਵਾਲਾ ਵੇਖੋ )