ਹਿਜਰ ਚੜ੍ਹੀਸੀ ਰੰਗ

ਸਾਨੂੰ ਤੀਂਡੀਆਂ ਹੱਥਾਂ
ਚੁੰਮਿਆ ਨਹੀਂ ਤਾਂ ਕੀ ਹੋਇਆ
ਤੈਂਡੀ ਯਾਦ ਦਾ ਸੇਕ ਬੜਾ ਏ
ਜੀਵਨ ਜੋਗੀਆ!
ਏਸ ਵਾਰੀ ਨਾ ਦਰਦ ਹਜ਼ੂਰੀ ਕਰਸਾਂ
ਤੈਂਡੇ ਨਾਂ ਦੇ ਖ਼ਾਬ ਬਣਾ ਕੇ
ਰਾਤਾਂ ਅੰਦਰ ਤਿਤਲੀ ਬਣ ਕੇ
ਹਿਜਰਤ ਪੂਰੀ ਕਰਸਾਂ

ਹਵਾਲਾ: ਵੀਣੀ ਲਿਖਿਆ ਦਿਨ, ਸਾਂਝ; ਸਫ਼ਾ 58 ( ਹਵਾਲਾ ਵੇਖੋ )