ਖ਼ਾਬ ਖ਼ਵਾਰੀ

ਖ਼ਾਬ ਖ਼ਵਾਰੀ ਕਰ ਕਰ ਥੱਕੇ
ਤੈਂਡੇ ਪਿੱਛੇ ਸੱਜਣਾ
ਤਰਲੇ ਪਾਏ
ਮਿੰਨਤਾਂ ਕਰ ਕਰ
ਵੈਰੀਆਂ ਕੋਲੋਂ ਤੈਂਡੀ ਦੀਦ ਦਾ ਟੱਕਰ ਮੰਗਿਆ
ਖ਼ਾਬਾਂ ਅੰਦਰ ਖ਼ਾਬ ਮਿਲਣ ਦਾ ਟੰਗਿਆ
ਨਿੱਤ ਮੈਸਿਜ ਪਏ ਘ੍ਘੱਲੇ
ਨਿੱਤ ਕਾਲਾਂ ਖੜਕਾਈਆਂ
ਪਰ ਨਹੀਂ ਤੈਂਡੇ ਮੀਲਾਂ ਆਈਆਂਂ

ਹਵਾਲਾ: ਵੀਣੀ ਲਿਖਿਆ ਦਿਨ, ਸਾਂਝ; ਸਫ਼ਾ 78 ( ਹਵਾਲਾ ਵੇਖੋ )