ਸਾਹਵਾਂ ਵਿਚ ਤੋਰਾ

ਬੂਹੇ ਅੰਦਰ ਬੂਹਾ ਇਥੇ
ਕੰਧਾਂ ਅਤੇ ਕੰਧ
ਬੰਦੇ ਅੰਦਰ ਬੰਦਾ ਲੁਕਿਆ
ਪੈਰਾਂ ਉੱਤੇ ਪੈਰ
ਮਿੱਥੇ ਦੇ ਵਿਚ ਪੈਂਡੇ ਵਸਦੇ
ਸਾਹਵਾਂ ਵਿਚ ਤੋਰਾ
ਅੱਖਾਂ ਵਿਚ ਹਨੇਰੀ ਸੁੱਤੀ,
ਫ਼ਜਰੀਂ ਜਾਗ ਪਈ ਤਾਂ
ਸ਼ਾਮਾਂ ਹੁੰਦਿਆਂ ਦੇਰ ਨਹੀਂ ਲੱਗਣੇ ਉਥੇ

ਹਵਾਲਾ: ਵੀਣੀ ਲਿਖਿਆ ਦਿਨ, ਸਾਂਝ; ਸਫ਼ਾ 21 ( ਹਵਾਲਾ ਵੇਖੋ )