ਇਸੀ ਚੁੱਪ ਹਾਂ

ਤੋਂ ਅਮਰ ਹੈਂ ਮਾਤਾ
ਇਸੀ
ਇਸੀ ਅਰਜੁਨ ਦੇ ਚਰਨੀ ਵਗਦੇ ਰਾਵੀ ਵਾਂਗ
ਚੁੱਪ ਹਾਂ

ਵੱਸ ਨਹੀਂ ਚਲਦਾ
ਸਿਰ ਤੇ ਉੱਲਰੀਆਂ ਤਲਵਾਰਾਂ ਦੇ ਪਰਛਾਵੇਂ
ਚਿਰਾਂ ਤੋਂ
ਸਾਡੀਆਂ ਦਲੀਲਾਂ ਨੂੰ
ਡੱਕਰੇ ਕਰ ਕਰ ਖਲ੍ਹਾਰ ਰਹੇ ਹਨ
ਤੇ ਇਸੀ
ਨੀਵੀਂ ਪਾਈ
ਧਰਤੀ ਤੇ ਅੱਖਾਂ ਗੱਡੀ
ਉਡੀਕ ਰਹੇ ਹਾਂ
ਕਿ ਫਿਰ ਤੋਂ ਇਹਦੀ ਹਿੱਕ
ਨੀਲੇ ਘੋੜੇ ਦੇ ਸਮਾਂ ਹੇਠ
ਕਦੋਂ ਧੜਕਦੀ ਹੈ