ਤੇਰੀ ਯਾਦ ਦੀ ਧੁੱਪੇ ਬਹਿ ਕੇ
ਅੰਤ ਵਿਛੋੜੇ ਦੇ
ਪਾਲੇ ਨੂੰ
ਆਪਣੇ ਹੱਡਾਂ ਵਿਚੋਂ ਪੁੰਨ ਦਾ
ਨਵੀਆਂ ਨਵੀਆਂ
ਨਜ਼ਮਾਂ , ਗ਼ਜ਼ਲਾਂ
ਸੋਚ ਰਿਹਾ ਵਾਂ

ਕਿਸ ਦੇ ਹਾਰ ਮੈਂ ਤੈਨੂੰ ਲੀਕਾਂ
ਵਰਕਾ ਕਲਮ ਦੀ ਚੋਭ ਨੂੰ ਸਹਿੰਦਾ
ਸੋਚ ਤੋਂ ਪਹਿਲਾਂ ਥੱਕ ਜਾਂਦਾ ਏ

ਇਕ ਵੀ ਅੱਖਰ
ਤੇਰੇ ਤੁਲ਼ ਨਹੀਂ
ਇਸ਼ਕ ਤੇਰੇ ਦਾ ਕਿਧਰੇ ਮੁੱਲ ਨਹੀਂ