ਸਾਨੂੰ ਬੋਲ ਨਾ ਮੰਦੜਾ ਤੇ ਨਾ ਦੇ ਝਿੜਕਾਂ

ਸਾਨੂੰ ਬੋਲ ਨਾ ਮੰਦੜਾ ਤੇ ਨਾ ਦੇ ਝਿੜਕਾਂ, ਤੇਰੇ ਬਾਝ ਨਾ ਰੁੱਤ ਬਹਾਰਾਂ
ਜਿਹੜੇ ਪੰਛੀ ਹੱਥੋਂ ਉੱਡ ਜਾਂਦੇ, ਕਦੀ ਫ਼ਿਰ ਨਾ ਰਲ਼ ਦੇ ਡਾਰਾਂ
ਹਾਕਮ ਹੁਕਮ ਸਦਾ ਨਾ ਰਹਿੰਦੇ, ਨਹੀਂ ਰਹਿੰਦੀਆਂ ਨੇਂ ਗੁਲਜ਼ਾਰਾਂ
ਮਨਜ਼ੂਰ ਮੀਆਂ ਜਿਹੜੇ ਸਾਥੀ ਵਿਛੜੇ, ਸਾਨੂੰ ਦੇ ਗਏ ਦਰਦ ਹਜ਼ਾਰਾਂ