ਮਰਿਆ ਹੋਇਆ ਦਿਨ

ਮਰਿਆ ਹੋਇਆ ਦਿਨ ਵੀ ਦਿਨ ਹੀ ਹੁੰਦਾ ਹੈ
ਆਪਣੇ ਆਪ ਸਿਆਪੇ ਕਰਦਾ ਆਪ ਧਰੂੰਦਾ ਹੈ
ਆਪਣੀ ਗੋਰ ਚ ਆਪਣੇ ਆਪ ਨੂੰ ਗਰਜ਼ਾਂ ਮਾਰੇ
ਆਪੇ ਬੁੱਕ ਬੁੱਕ ਰੋਂਦਾ ਹੈ

ਰੋਜ਼ ਪਛਾਤੇ ਰਾਹੀਂ ਟੁਰਦਾ ਜਿਵੇਂ ਪੰਧ ਪਰਦੇਸਾਂ ਦੇ
ਆਉਣ ਜਾਵਣ ਵਾਲਿਆਂ ਬੁੱਟ ਬੁੱਟ ਤੱਕਦਾ ਹੈ
ਇਹ ਤੇ ਆਪਣੇ ਹੀ ਘਰ ਅੰਦਰ ਗ਼ੈਰਾਂ ਵਾਂਗੂੰ ਝੁਕਦਾ ਹੈ
ਇਸ ਨੂੰ ਫੁੱਲ ਕਪਾਹ ਜਿਹੇ ਹਾਸੇ ਸਨਨਦੇ ਨਹੀਂ

ਗੰਦਲਾਂ ਵਰਗੇ ਜੁੱਸੇ ਉਸ ਨੂੰ ਮੋਹਨਦੇ ਨਹੀਂ
ਸੁੱਕੇ ਟਕ ਜਿਹੇ ਦਿਨ ਖ਼ਾਲੀ ਢਿੱਡੀਂ ਮੱਕੜ ਜਾਲੇ ਨੇਂ
ਮਰੇ ਹੋਏ ਦਿਨ
ਭਰੀਆਂ ਢਿੱਡਾਂ ਅੰਦਰ ਕਿੰਜ ਸੰਭਾਲੇ ਨੇਂ