ਸਿਰਜਣਾ

ਜਦ ਤੱਕ ਦਿਲ ਦੇ ਅੰਦਰ ਰਹਿੰਦੀ
ਧਰਤੀ ਸੀਨੇ ਬੀ ਦੇ ਵਾਂਗੂੰ, ਆਪ ਵਿਹੂਣੀ
ਅੰਦਰ ਅੰਦਰ ਨਸਰ ਦੀ, ਜਰ ਲਾਉਂਦੀ ਹੈ
ਕੁਸ਼ਤੇ ਮਾਰ ਧੋਈਂ ਦੇ ਅੰਦਰ ਆਪਣੀ ਅਸਲ ਵੱਟਾ ਨਦੀ ਹੈ
ਇਸ਼ਕ ਅੰਗੀਠੀ ਬਖਦੀ ਬਖਦੀ ਦਿਲ ਵਿਚ ਪੱਥਰ, ਰੋੜੇ, ਵੱਟੇ
ਸੇਕ ਸੇਕ ਪੱਘਰ ਆਉਂਦੀ ਹੈ
ਵੇਲੇ ਦੇ ਦਰਿਆ ਵਿਚ ਸਿੱਧੀ ਤਾਰੀ ਲੈਂਦੀ,
ਘੁੰਮਦੀ, ਘੁੰਮਣ ਘੇਰ ਬਨਾਵਨਦੀ ਆਖ਼ਿਰ ਹੜ ਬਣ ਜਾਂਦੀ ਹੈ
ਜਦ ਇਹ ਬੂਟਾ ਬਣ ਕੇ ਨਿਕਲੇ

ਮੱਝਾਂ ਚਾਰੇ, ਕਣ ਪਿੜ ਵਾਏ, ਜਿੰਨੇ ਲਾਰੇ ਬੱਤੇ ਲਾਵੇ
ਸਮਿਆਂ ਦੀ ਅੱਗ, ਠਾਰ, ਹਨੇਰੀਆਂ
ਬੱਦਲਾਂ, ਗਾ ਜਾਂ, ਲਿਸ਼ਕਾਂ, ਸਕੇ
ਬਹਿਰਾਂ ਦੀ ਘਮਕਾਰੀ ਲਹਿਰਾਂ
ਸਾਰੇ ਉਸ ਦੇ ਸੱਜਣ ਦੁਸ਼ਮਣ
ਲਾਸ਼ਰੀਕ ਸ਼ਰੀਕਾਂ ਵਾਲੀ ਹੋਵੀਂਦੀ ਹੈ
ਆਪਣੇ ਆਪ ਹੀ ਅੱਖ ਬਿਗਾਨੀ ਲੌ ਥੀਂਦੀ ਹੈ