ਤੇਰੇ ਕੁਲ ਕਰਾਰ

ਤੇਰੇ ਕੁਲ ਕਰਾਰ ਆਂ ਕੀਤੇ
ਤੇਰੇ ਆਉਣ ਦੇ ਹੋ ਗਏ ਵੇਲੇ
ਕਣ ਫ਼ੀਕੁਨ ਦੇ ਰੌਲੇ ਗੋਲੇ
ਜਿਹੜਾ ਤੇਰਾ ਛੱਲਾ ਸਾਥੋਂ ਘੁਸ ਵੰਜਿਆ ਸੀ
ਸਾਡੀ ਭਾਲ਼ ਤੇ ਜ਼ਾਰੀ ਕੀਤੇ ਲੱਭ ਘਣੀਆ ਏ

ਤੂੰ ਦੱਸਿਆ ਸੀ, ਤਦ ਤੋਂ ਆਸੀਂ
ਜਦ ਜੰਨਤ ਤੇ ਦੋਜ਼ਖ਼ ਹਿੱਕ ਨਾਕ ਜੋੜ ਕੇ ਇਕ ਹੋ ਜਾਸਨ
ਜਦ ਦਰਿਆ ਦੋ ਦੋ ਕੰਢੇ ਜੱਫੀ ਘਤਸਨ
ਧਰਤ ਹਨੇਰ ਦੇ ਲਾਖੇ ਪਿੰਡੇ, ਇਕ ਚੁਆਤੀ
ਲਹਿੰਦੀਆਂ ਚੜ੍ਹਦਾ ਚਾਨਣ ਕੁਰਸੀ
ਲੋੜਾਂ ਥੋੜਾ ਬਾਂਧੀਆਂ ਦੀ ਥਾਂ
ਤੂੰ ਖ਼ੁਦ ਆਪਣੇ ਹੱਥੀਂ ਵੰਡ ਸੀਂ

ਧੂੰ ਭੁੱਖੀ ਘਸਮੈਲੀ ਵਾਵਚ
ਤੇਰੀ ਬਿੜਕ ਅਸਾਡੇ ਬੂਹੇ ਆਈ ਹੈ ਖ਼ੁਸ਼ਬੋਈ ਵਾਂਗਰ
ਘਰੀਂ ਇਆਨੇ ਹਾਸਿਆਂ ਅੰਦਰ
ਤੇਰੇ ਸ਼ਗਨਾਂ ਦੀ ਤਿਆਰੀ