ਸਾਨੂੰ ਮਾਰ ਨਾ ਦੇਣ ਥਕੇਵੇਂ ਸਫ਼ਰਾਂ ਦੇ

ਸਾਨੂੰ ਮਾਰ ਨਾ ਦੇਣ ਥਕੇਵੇਂ ਸਫ਼ਰਾਂ ਦੇ
ਮੰਜ਼ਿਲ ਉਤੇ ਕਾਤਲ ਸਾਡੀਆਂ ਸੱਧਰਾਂ ਦੇ

ਘਰ ਦਾ ਬੂਹਾ ਖੁੱਲ੍ਹ ਛੱਡ ਕੇ ਗਏ ਆਂ੓
ਕੀ ਕੋਈ ਲੁੱਟੇਗਾ ਜਾ ਕੇ ਵਿਚ ਉਬਰਾਂ ਦੇ

ਅਸਾਂ ਹਯਾਤੀ ਉਨਖ਼ਾਂ ਨਾਲ਼ ਗੁਜ਼ਾਰੀ ਏ
ਅਸੀਂ ਨਹੀਂ ਪਿੱਛੇ ਟੁਰਦੇ ਕਦੇ ਵੀ ਡਿੱਗਰਾਂ ਦੇ

ਦੁਨੀਆ ਦੇ ਵਿਚ ਜੀਣ ਦਾ ਸਿੱਖਿਆ ਇਕੋ ਗੁਰ
ਕਦੇ ਯਰਾਨਾ ਨਾਲ਼ ਨਾ ਲਾਓ ਬੇਕਦਰਾਂ ਦੇ

ਆਪਣੇ ਹੱਕ ਨੂੰ ਅੱਗੇ ਵੱਧ ਕੇ ਖੋਹ ਲਵੋ
ਸੀਨੇ ਪਾੜ ਕੇ ਰੱਖ ਦੋ ਜ਼ਾਲਮ ਪੱਥਰਾਂ ਦੇ

ਸੱਚ ਨੂੰ ਠੋਕ ਵਜਾ ਕੇ ਕਹਿਣ ਦੀ ਆਦਤ ਪਾਉ
ਝੂਠੇ ਜੁਮਲੇ ਹੁੰਦੇ ਅਗਰਾਨ ਮਗਰਾਂ ਦੇ