ਸੈਫ਼ਾਲ ਮਲੂਕ

ਰਿਹਾਈ ਬਾਰੇ ਦੱਸਣਾ

ਜਾਂ ਚੜ੍ਹ ਬੈਠੀ ਤਖ਼ਤ ਸੱਚੇ ਤੇ, ਮਲਿਕਾ ਕੋਲ਼ ਬਹਾਈ
ਨਾਲ਼ ਪਿਆਰ ਪੁਛੀਨਦੀ ਗੱਲਾਂ, ਜਿਉਂ ਮਾਉ ਦੀ ਜਾਈ

ਮਲਿਕਾ ਖ਼ਾਤੋਂ ਨੂੰ ਫ਼ੁਰਮਾਂਦੀ, ਹੈ ਸੁੰਦਰ ਮੁੱਖ ਭੈਣੇ
ਲਿਖੇ ਧੁਰ ਦਰਗਾਹ ਸੱਚੀ ਦੇ, ਤੁਧ ਆਹੇ ਦੁੱਖ ਲੈਣੇ

ਕੀਕਰ ਗੁਜ਼ਰੀ ਹਾਲ ਹਕੀਕਤ, ਕਿਸ ਕੈਦੋਂ ਛਿੜ ਕਾਈ ਐਂ
ਕਲਜ਼ਮ ਦੇ ਸ਼ਾਹਜ਼ਾਦੇ ਕੋਲੋਂ, ਕੱਤ ਬਿਧ ਨਿਕਲ਼ ਆਈ ਐਂ

ਕੇ ਸਬੱਬ ਬਣਾਇਆ ਕਾਦਰ, ਕਿਹੋ ਕੇ ਕੁਦਰਤ ਹੋਈ
ਐਸਾ ਕਾਮਲ ਮਿਲਿਆ ਤੈਨੂੰ, ਕੌਣ ਮੁਕਲ ਕੋਈ

ਮਲਿਕਾ ਸੀ ਹੈਰਾਨ ਨਿਹਾਇਤ, ਵੇਖ ਇਨਾਇਤ ਜ਼ਾਤੀ
ਤਾਬ ਹੁਸਨ ਬੇਤਾਬ ਕੀਤੀ ਸੀ, ਬੈਠੀ ਚੁੱਪ ਚਪਾਤੀ

ਤਾਬਿਸ਼ ਜੋਸ਼ ਹੁਸਨ ਦੀ ਕੋਲੋਂ, ਰਹੀ ਨਾ ਹੋਸ਼ ਟਿਕਾਣੇ
ਬਰਬਰ ਤੱਕੇ ਬੋਲ ਨਾ ਸਕੇ, ਇਹ ਦਲੀਲਾਂ ਆਨੇ

ਵਾਹ ਕਾਰੀਗਰ ਸਰਜਨ ਹਾਰਾ, ਸਭ ਕੁਦਰਤ ਦਾ ਵਾਲੀ
ਚੋ ਨੂੰ ਅਤੇ ਚੁਗੋ ਨੂੰ ਦਾਇਮ, ਪਾਕ ਉਹਦਾ ਦਰ ਆਲੀ

ਨਾ ਇਸ ਜਿੰਦ ਨਾ ਜੱਸਾ ਜਾਮਾ, ਬੇ ਮਾਨਿੰਦ ਇਲਾਹੀ
ਲਿਮ ਯਲਿਦ ਵਲਮ ਯੂ ਲੱਦ ਹੈ ਸਦਾ, ਉਸੇ ਦੀ ਸ਼ਾਹੀ

ਆਪ ਹਕੀਮ ਸਭੇ ਬਿਧ ਜਾਣੇ, ਹੜ ਕੌਂ ਰੱਖ ਬਣਾਂਦਾ
ਕਤਰੇ ਹਿੱਕ ਮਨੀ ਦੇ ਵਿਚੋਂ, ਖ਼ੂਬ ਮਨੁੱਖ ਸਹਾ ਨਦਾ

ਪਾਣੀ ਦੀ ਹਿੱਕ ਬੂੰਦ ਬੇ ਕੱਦਰੀ, ਹੋ ਝੜੀ ਅਸਮਾਨੋਂ
ਦੁਰ ਯਤੀਮ ਬਣਾਵੇ ਇਸ ਥੀਂ, ਲਾਅਲ ਪੱਥਰ ਦੀ ਖਾਣੋਂ

ਸ਼ਾਖ਼ ਹਰੀ ਥੀਂ ਫੁਲ ਨਿਕਾਲੇ, ਫੁੱਲੇ ਵਿਚੋਂ ਦਾਣਾ
ਹਿੱਕ ਰੰਗੋਂ ਸੈ ਰੰਗ ਬਣਾਏ, ਆਪ ਹਕੀਮ ਸਿਆਣਾ

ਪੱਥਰ ਨੂੰ ਦੇ ਨੂਰ ਜਨਾਬੋਂ, ਸੂਰਜ ਕਰ ਚਮਕਾ ਨਦਾ
ਪਾਣੀ ਦੇ ਹਿੱਕ ਕਤਰੇ ਵਿਚੋਂ, ਅਰਸ਼ ਮਜੀਦ ਬਣਾਂਦਾ

ਸਾਵਰਿਆਂ ਥੀਂ ਗੋਰੇ ਕਰਦਾ, ਗੋਰੇ ਵਿਚੋਂ ਕਾਲ਼ਾ
ਸੱਪ ਸਮੁੰਦਰ ਵਿਚੋਂ ਮੋਤੀਂ, ਕੋਹ ਕਾਫ਼ਾਂ ਵਿਚ ਲਾਲਾ

ਕਰਦਾ ਨਬੀ ਕਫ਼ਾਰਾਂ ਵਿਚੋਂ, ਸਿਰ ਪਰ ਤਾਜ ਟਕਾਕੇ
ਮੁਲਕਾਂ ਥੀਂ ਸ਼ੈਤਾਨ ਬਣਾਏ, ਤੌਕ ਗਲੇ ਵਿਚ ਪਾ ਕੇ

ਦੁਨੀਆਦਾਰਾਂ ਦੇ ਘਰ ਦੇਂਦਾ,ਬੇਟੇ ਵਲੀ ਇਲਾਹੀ
ਵਲੀਆਂ ਦੇ ਘਰ ਪੈਦਾ ਕਰਦਾ, ਮੇਰੇ ਵਾਂਗ ਗੁਨਾਹੀ

ਕੁਦਰਤ ਉਸ ਦੀ ਦਾ ਕੁਝ ਮੈਨੂੰ, ਅੰਤ ਹਿਸਾਬ ਨਾ ਆਵੇ
ਸੁੱਕੀ ਲੱਕੜ ਸਿਰ ਹਕਾਨੀ, ਬਣ ਰਬਾਬ ਸੁਣਾਵੇ

ਵਹਿਣੀ ਸੂਰਤ ਸਿਰ ਇਲਾਹੀ, ਆਮ ਨਾ ਸਮਝਣ ਸਾਰੇ
ਖ਼ਾਸਾਂ ਬਾਝ ਮੁਹੰਮਦ ਬਖਸ਼ਾ, ਕੌਣ ਕਰੇ ਨਿਸਤਾਰੇ

ਵਕਤ ਨਾ ਵਕਤ ਪਛਾਣ ਫ਼ਕੀਰਾ, ਗੁਝੀ ਰਮਜ਼ ਨਾ ਕਿਹੋ ਖਾਂ
ਕਿੱਸਾ ਤਰੋੜ ਉਚੇਰਾ ਹੋਵੇਂ, ਬੈਠ ਨਿਚਲਾ ਰਹੋ ਖਾਂ

ਮਲਿਕਾ ਖ਼ਾਤੋਂ ਸ਼ਕਲ ਪੁਰੀ ਦੀ, ਵੇਖ ਤਾਜ਼ੱਬ ਹੋਈ
ਦਮ ਮਾਰਨ ਦੀ ਰਹੀ ਨਾ ਤਾਕਤ, ਗੱਲ ਨਾ ਕਰਦੀ ਕੋਈ

ਐਸੀ ਸੂਰਤ ਐਸੀ ਸੀਰਤ, ਐਸਾ ਰੂਪ ਨੂਰਾਨੀ
ਧੰਨ ਖ਼ਾਲਿਕ ਜਿਸ ਇਹ ਬਣਾਈ, ਮਜ਼ਹਰ ਹੁਸਨ ਹਕਾਨੀ

ਪੁਰੀ ਬੁਲਾਏ ਮਲਿਕਾ ਤਾਈਂ, ਮਲਿਕਾ ਬੋਲ ਨਾ ਸਕਦੀ
ਪਈ ਹਿਲਾਏ ਗੱਲ ਕਿਰਾਏ, ਉਹ ਮੁੜ ਬਰਬਰ ਤੱਕਦੀ

ਜਾਂ ਕੁਝ ਹੋਸ਼ ਟਿਕਾਣੇ ਆਏ, ਔਖੀ ਹੋ ਕੇ ਬੋਲੀ
ਸ਼ਾਹ ਪਰੀ ਨੂੰ ਕਹਿੰਦੀ ਭੈਣੇ, ਮੈਂ ਤੇਰੇ ਤੋਂ ਘੌਲ਼ੀ

ਹੁਸਨ ਜਮਾਲ ਕਮਾਲ ਤੇਰੇ ਦੀ, ਝਾਲ ਨਾ ਜਾਂਦੀ ਝੱਲੀ
ਕੰਨ ਡੋਰੇ ਜਭਿ ਗੁੰਗੀ ਹੋਈ, ਹੋਸ਼ ਗਈ ਮੈਂ ਝੱਲੀ

ਆਬ ਤੇਰੀ ਤੱਕ ਤਾਬ ਨਾ ਰਹੀਮ, ਹੋ ਗੁਰ ਕਾਬ ਰਹੀ ਮੈਂ
ਗੱਲ ਨਹੀਂ ਹੋ ਸਕਦੀ ਇਹ ਭੀ, ਮੰਨਦੇ ਹਾਲ ਕਹੀ ਮੈਂ

ਯਾਦ ਮੈਨੂੰ ਹੱਕ ਸੁਖ਼ਨ ਨਾ ਰਿਹਾ, ਨਾਂ ਅੰਦਰ ਵਿਚ ਫਿਰਦਾ
ਕੰਨ ਨਾ ਸੁਣਦੇ ਮੂੰਹ ਨਾ ਹਿਲਦਾ, ਹਰਫ਼ ਨਾ ਜੀਭੋਂ ਕਰਦਾ

ਸ਼ਾਹ ਪਰੀ ਫਿਰ ਹੱਸ ਕਰ ਯਹੀਂ, ਸਿਰ ਮਲਿਕਾ ਦਾ ਫੜ ਕੇ
ਸੀਨੇ ਆਪਣੇ ਸੰਗ ਲਗਾਇਆ, ਨਾਲ਼ ਪਿਆਰ ਪਕੜ ਕੇ

ਹੱਥ ਮੂਹੀਂ ਤੇ ਫਿਰਨ ਲੱਗੀ, ਨਾਲ਼ ਮੁਹੱਬਤ ਖ਼ਾਸੀ
ਲੱਜ਼ਤ ਗੱਲ ਦੀ ਤਾਹੀਂ ਜਿਸ ਦਮ, ਸੋਹਣੇ ਹੋਣ ਉੱਖਲਾ ਸੀ

ਰਹਿਮਤ ਦਾ ਹੱਥ ਫੇਰਨ ਸਿਰਤੇ, ਦੇਣ ਪਿਆਰ ਲਬਾਂ ਤੇ
ਫੁੱਲਾਂ ਜੈਸੇ ਸੁਖ਼ਨ ਉਸ ਵੇਲੇ, ਫਿਰਨ ਹਜ਼ਾਰ ਲਬਾਂ ਤੇ

ਐਸੇ ਭਾਗ ਲੱਗਣਗੇ ਕਿਸ ਦਿਨ, ਦਾਇਮ ਸ਼ਗਨ ਵਿਚਾਰਾਂ
ਸੀਨੇ ਲਾਪੁਛੇ ਗਾ ਗੱਲਾਂ, ਸੋਹਣਾ ਨਾਲ਼ ਪਿਆਰਾਂ

ਮਲਿਕਾ ਵਾਲਾ ਸਫ਼ਰ ਕੱਟੀਂ ਤੇ, ਮਾਰ ਦੇਵੇ ਨੂੰ ਆਵੇਂ
ਮੁੱਦਤ ਪਿੱਛੇ ਮਿਲੀਂ ਮੁਹੰਮਦ, ਤਾਂ ਸੋਹਣਾ ਗੱਲ ਲਾਵੀਂ

ਨਾਲ਼ ਪਿਆਰ ਪੁਰੀ ਦੇ ਮਲਿਕਾ, ਬਹੁਤ ਹੋਈ ਖ਼ੁਸ਼ਹਾਲੀ
ਅਮਿੱਟ ਗਈ ਉਹ ਮਸਤ ਖ਼ੁਮਾਰੀ, ਸਾਰੀ ਹੋਸ਼ ਸੰਭਾਲੀ

ਦਿਲ ਵਿਚ ਕਹਿੰਦੀ ਯਾਰੱਬ ਸਾਇਨਿਆ, ਸੈਫ਼ ਮਲੂਕ ਬੇਚਾਰਾ
ਐਸੀ ਆਫ਼ਤ ਡਿੱਠੀਆਂ ਹੋਇਆਂ, ਕੀਕਰ ਕਰਗ ਗੁਜ਼ਾਰਾ

ਐਸੀ ਸ਼ੋਖ਼ ਲਡਕੀ ਸੂਰਤ, ਸ਼ਾਨ ਗਮਾਂ ਭਰੀ ਹੈ
ਵੇਖਣ ਸਾਤ ਮਰੇਗਾ ਭਾਂਵੇਂ, ਖ਼ੂਨੀ ਇਹ ਪੁਰੀ ਹੈ

ਉਹ ਪਤੰਗ ਇਹ ਲਾਟ ਅੱਗੇ ਦੀ, ਮਰਸੀ ਭੱਜ ਉਥਾਈਂ
ਸੈਫ਼ ਮਲੂਕੇ ਦੀ ਰੱਬ ਸਾਇਨਿਆ, ਕਿਵੇਂ ਜਾਣ ਬਚਾਈਂ

ਫੇਰ ਪੁਰੀ ਨੂੰ ਆ ਕਹਿਣ ਲੱਗੀ, ਨਾਲ਼ ਜ਼ਬਾਨ ਰਸੀਲੀ
ਹੈ ਭੈਣੇ ਤੋਂ ਪਰੀਆਂ ਵਿਚੋਂ, ਹੈਂ ਸ਼ਾਹ ਪਰੀ ਰੰਗੀਲੀ

ਬਦਰਾ ਤੇ ਤੁਧ ਹਿੱਕ ਦੂਈ ਦੀ, ਮਾਉ ਦਾ ਦੁੱਧ ਪਤਾ
ਮਾਂ ਤੇਰੀ ਨੇ ਨਾਲ਼ ਅਸਾਡੇ, ਭਾਈਚਾਰਾ ਕੀਤਾ

ਹੱਕ ਤੇਰਾ ਹੁਣ ਸਾਡੇ ਅਤੇ, ਸਾਡੇ ਹੱਕ ਤੇਰੇ ਤੇ
ਹੁੰਦੇ ਜ਼ੋਰ ਅਹਿਸਾਨ ਮਰਵਤ, ਕੀਤੋਈ ਨਹੀਂ ਮੇਰੇ ਤੇ?

ਮੈਂ ਪਰ ਐਡ ਮੁਸੀਬਤ ਗੁਜ਼ਰੀ, ਬਾਹਰ ਹੱਦ ਸ਼ਮਾ ਰੂੰ
ਰਹਿਓਸ ਕੈਦ ਦੇਵਾਂ ਦੀ ਅੰਦਰ, ਦੂਰ ਆਪਣੇ ਘਰ ਬਾਰੋਂ

ਸਾਕ ਅਸ਼ਨਾਿਆਂ ਭਾਈਚਾਰੇ, ਵਰਤਣ ਭਾਜੀ ਸਾਰੇ
ਇਸੇ ਕਾਰਨ ਕਰਦੀ ਖ਼ਲਕਤ, ਅਵਸਰ ਆਉਣ ਕਾਰੇ

ਅਵਸਰ ਮਿੱਤਰ ਪਰਖਣ ਹੁੰਦਾ, ਵਿਚ ਗ਼ਰੀਬੀ ਨਾ ਰੀਂ
ਦੁੱਧਲ ਗਾਂ ਅਜ਼ਮਾਉਣ ਹੁੰਦੀ, ਫੱਗਣ ਮਾਹ ਬਹਾ ਰੀਂ

ਊਖਿਏ ਵੇਲੇ ਕਾਰੀ ਆਵੇ, ਭੋਲੀਆਂ ਦੀ ਅਸ਼ਨਾਈ
ਅੜਿਆ ਆਖਣ ਦੀ ਲੱਜ ਪਾਲਣ, ਜੋ ਇਨਸਾਨ ਵਫ਼ਾਈ

ਦੁਨੀਆ ਤੇ ਜੋ ਕੰਮ ਨਾ ਆਇਆ, ਔਖੇ ਸੌਖੇ ਵੇਲੇ
ਇਸ ਬੇ ਫ਼ੀਜ਼ੇ ਸੰਗੀ ਕੋਲੋਂ, ਬਿਹਤਰ ਯਾਰ ਅਕੇਲੇ

ਸਿੱਖਾਂ ਐਸ਼ਾਂ ਮੌਜਾਂ ਅੰਦਰ, ਹਰ ਕੋਈ ਯਾਰ ਕਹਾਂਦਾ
ਸੰਗੀ ਸੋ ਜੋ ਤੰਗੀ ਤੱਕ ਕੇ, ਬਣੇ ਭਨਜਾਲ ਦਿਖਾਂਦਾ

ਕੋਲ਼ ਹੋਵੇ ਤਾਖ਼ਯਰਾਂ ਅੰਦਰ, ਯਾਰ ਅਸ਼ਨਾ ਕਹਾਵੇ
ਦੂਰ ਮੁਹਿੰਮ ਪਿਆਂ ਦੁਖਿਆਰੀ, ਚੇਤਾ ਮਨੂੰ ਭੁਲਾਵੇ

ਓੜਕ ਨਫ਼ਾ ਹੋਵੇਗਾ ਕਿਥੋਂ, ਇਸੇ ਸੰਗ ਦੋ ਰੰਗੋਂ
ਸੜਦਾ ਯਾਰ ਤੱਕੇ ਸੜ ਜਾਵੇ, ਸੰਗ ਨਿਸੰਗ ਪਤਨਗੋਂ

ਹਿੱਕ ਬੀੜੀ ਪਰ ਮੌਜਾ ਨਿਮਾਣੇ, ਵੇਖਦਿਆਂ ਹੱਕ ਰੁੜ੍ਹਦਾ
ਇਸ ਰਿੜ੍ਹਦੇ ਨੂੰ ਫੜ ਯੂਸ ਨਾਹੀਂ, ਦਾਓ ਜੀਹਦਾ ਸੀ ਪੜਦਾ

ਕਾਹਦਾ ਸੰਗ ਮੁਹੱਬਤ ਕੇਹੀ, ਕੇ ਐਸੀ ਅਸ਼ਨਾਈ
ਮੂਵੀਆਂ ਗਿਆਂ ਤੁਧ ਯਾਦ ਨਾ ਕੀਤਾ, ਖ਼ੋਸ਼ਈਂ ਉਮਰ ਲੰਘਾਈ

ਮਾਂ ਮੇਰੀ ਦੀ ਧੀ ਕਹਾਵੀਂ, ਭੈਣੋ ਨਾਲ਼ ਸਹੇਲੀ
ਊਖਿਏ ਵੇਲੇ ਕੰਮ ਨਾ ਆਈ, ਐਂ ਸਾਡਾ ਭੀ ਰੱਬ ਬੈਲੀ

ਤੇਰੇ ਜਿਹੀ ਸਹੇਲੀ ਹੋਵੇ, ਪਰੀ ਅਸੀਲ ਸ਼ਹਿਜ਼ਾਦੀ
ਕੇ ਲਾਇਕ ਇਸ ਬੇਵਫ਼ਾਈ, ਹੱਦੋਂ ਬਹੁਤ ਜ਼ਿਆਦੀ

ਮੈਂ ਆਜ਼ਿਜ਼ ਬੀਚਾਰੀ ਹੋਈ, ਰਹੀ ਉਚਰ ਵਿਚ ਕੈਦਾਂ
ਨਾ ਕੋਈ ਭਾਈਚਾਰਾ, ਡਿੱਠਾ ਵਾਕਫ਼ੀਆਂ ਉਮੀਦਾਂ

ਕਲਜ਼ਮ ਦੇ ਸ਼ਹਿਜ਼ਾਦੇ ਮੈਨੂੰ, ਰੱਖਿਆ ਸੀ ਵਿਚ ਬਣਦੀ
ਬੰਦੀ ਦੇ ਸਿਰ ਬਣੀ ਕਹਿਰ ਦੀ, ਸਖ਼ਤ ਮੁਸੀਬਤ ਮੰਦੀ

ਮਾਂ ਪੀਓ ਭੈਣ ਭਰਾ ਵਿਛੁੰਨੇ, ਸੰਗ ਸਿਆਂ ਤੁਧ ਜਿਹੀਆਂ
ਪਿਆ ਵਿਛੋੜਾ ਦਿਲ ਦਾ ਚੌੜਾ, ਸੇ ਪੀੜਾਂ ਸਿਰ ਸਹੀਆਂ

ਹੱਕ ਹਕਲੀ ਸੂ ਲੀਨ ਸੁਲਹੀ, ਵਿਛੜੀ ਸੰਗ ਕੁੱਤਾ ਰੂੰ
ਕੂਕਾਂ ਕੂਕ ਕਹਿਰ ਦੀ ਜਿਊ ਨੌਕਰ, ਤਰੁੱਟੀ ਕੂੰਜ ਅੱਡਾ ਰੂੰ

ਤਲੀਆਂ ਫਾਟਾਂ ਹੱਥ ਮਰੋੜਾਂ, ਹੋਈ ਹੈਰਾਨ ਨਿਮਾਣੀ
ਤਲੀਆਂ ਵਿਚ ਕੜਾਹ ਗ਼ਮਾਂ ਦੇ, ਜਿਉਂ ਮੱਛੀ ਬਣ ਪਾਣੀ

ਤੰਗ ਪੀਓਸ ਕੋਈ ਸੰਗ ਨਾ ਸਾਥੀ, ਫਾਥੀ ਜਾ ਕੁਥਾਵੇਂ
ਬਾਪ ਮੇਰੇ ਦੀ ਪੇਸ਼ ਨਾ ਜਾਂਦੀ, ਸੌ ਵੱਸ ਲਾਵੇ ਭਾਵੇਂ

ਵੱਸ ਤੇਰੇ ਸੀ ਉਹ ਉਪਰਾਲਾ,ਜੇ ਤੂੰ ਆਹਰ ਕਰੇਂਦੀ
ਕਲਜ਼ਮ ਦੇ ਸ਼ਹਿਜ਼ਾਦੇ ਤਾਈਂ, ਫ਼ੌਜਾਂ ਸਣੇ ਮਰੀਂਦੀ

ਬਾਪ ਤੇਰੇ ਦਾ ਲਸ਼ਕਰ ਭਾਰਾ, ਵੱਧ ਇਸ ਥੀਂ ਸੌ ਹਿੱਸਾ
ਤੁਸੀਂ ਅਸਾਡੀ ਮਦਦ ਕਰਦੇ, ਝਬ ਮੁੱਕ ਜਾਂਦਾ ਕਿੱਸਾ

ਬਾਪ ਤੇਰੇ ਦੇ ਅੱਗੇ ਭੈਣੇ, ਆਹੀ ਗੱਲ ਸੁਖਾਲੀ
ਜੇ ਹਿੱਕ ਵਾਰ ਤਿਆਰੀ ਕਰਦਾ, ਪਰੀਆਂ ਦੇਵਾਂ ਵਾਲੀ

ਕਲਜ਼ਮ ਦੇ ਦਰਿਆ ਦੇ ਤੋੜੀ, ਫ਼ੌਜਾਂ ਦੇ ਗੁੱਟ ਭੱਜਦੇ
ਧੌਂਸੇ ਸ਼ੁਤਰੀ ਢੋਲ ਨਕਾਰੇ, ਤੁਰਮ ਤੰਬੂਰੇ ਵੱਜਦੇ

ਪਰੀਆਂ ਦੇ ਘੁਨਕਾਰੇ ਪੈਂਦੇ, ਦਿਓ ਮਰੀਲੇ ਗੱਜਦੇ
ਕਲਜ਼ਮ ਦੇ ਸਿਰ ਕਰਦੇ ਤੱਕ ਕੇ, ਯਾ ਮਿਲਦੇ ਯਾ ਭੱਜਦੇ

ਜਿਸ ਸ਼ਾਹਜ਼ਾਦੇ ਮੈਨੂੰ ਖਿੜਿਆ, ਜਾਂ ਇਹ ਬਾਜ਼ੀ ਹਿਰਦਾ
ਬਾਂਹ ਮੇਰੀ ਫੜ ਦੇਂਦਾ ਉਵੇਂ, ਮਾਰੀ ਵਾ ਕੇ ਕਰਦਾ

ਤੁਸਾਂ ਅੱਗੇ ਕੁਝ ਚੀਜ਼ ਨਾ ਆਹੇ, ਦਿਓ ਕਲਜ਼ਮ ਦੇ ਸਾਰੇ
ਮਾਰ ਮਨਦਾਲ ਉਨ੍ਹਾਂ ਨੂੰ ਕਰਦੇ, ਤੁਸੀਂ ਮੇਰੇ ਛੁਟਕਾਰੇ

ਖ਼ੈਰ ਕਿਸੇ ਪਰ ਦਿਵਸ ਨਾ ਕੋਈ, ਲਿਖੀ ਸੀ ਦਰਗਾਹੋਂ
ਕੀਤੀ ਬੰਦ ਖ਼ਲਾਸ ਮੇਰੀ ਭੀ, ਹੋਇਆ ਕਰਮ ਅਲਹਾਵਂ

ਇਹ ਉਪਰਾਲਾ ਮੇਰੇ ਵਾਲਾ, ਕਦੀ ਤੁਸਾਂ ਥੀਂ ਢੁੱਕਦਾ
ਸਤਰ ਕੁਰਸੀ ਸਾਡੀ ਤੋੜੀ, ਐਡ ਅਹਿਸਾਨ ਨਾ ਮੁਕਦਾ

ਗ਼ੀਬੋਂ ਟੂਰ ਮੁਕਲ ਦਿੱਤਾ, ਮਰਦ ਭਲਾ ਉੱਖਲਾ ਸੀ
ਆਪ ਅਹਿਸਾਨ ਕੀਤਾ ਰੱਬ ਵਾਲੀ, ਕੈਦੋਂ ਹੋਈ ਖ਼ਲਾਸੀ

ਜ਼ਾਲਮ ਨਫ਼ਸ ਦੀਵੇ ਦੀ ਕੈਦੇ, ਰੱਬ ਕੀਤਾ ਖ਼ਸਮਾਨਾ
ਗ਼ੀਬੋਂ ਮੇਲ ਮੁਕਲ ਦਿੱਤਾ, ਕਾਮਲ ਪੀਰ ਯਗਾਨਾ

ਓਸੇ ਤੋਂ ਮੈਂ ਘੋਲ਼ ਘੁਮਾਈ, ਧੰਨ ਉਹ ਵੀਰ ਪਿਆਰਾ
ਉਹੋ ਬਾਬਲ ਉਹੋ ਮਾਈ, ਉਹੋ ਭਾਈਚਾਰਾ

ਓਸੇ ਦਾ ਅਹਿਸਾਨ ਮਰੱੋਤ, ਓਸੇ ਦੀ ਵਡਿਆਈ
ਜਿਸ ਨੇ ਕੈਦ ਅਵੱਲੀ ਵਿਚੋਂ, ਹਿੰਮਤ ਕਰ ਛਿੜ ਕਾਈ

ਭਲਾ ਹੋਵੇ ਉਸ ਮਰਦ ਸੱਚੇ ਦਾ, ਸ਼ਾਲਾ ਦੋਹੀਂ ਜਹਾਨੀ
ਬਹੁਤ ਪਿਆਰ ਮੁਹੱਬਤ ਕਰ ਕੇ, ਮਿਲਸ ਪਿਆਰਾ ਜਾਣੀ

ਸੰਨ ਕੇ ਗਲੇ ਉਲਾਹਮੇ ਸੱਚੇ, ਸ਼ਾਹ ਪਰੀ ਕੁਮਲਾਨੀ
ਉਜ਼ਰ ਬਹਾਨੇ ਕਰ ਕਰ ਕਹਿੰਦੀ, ਸੰਨ ਤੋਂ ਮਲਿਕਾ ਰਾਣੀ

ਬਾਪ ਮੇਰੇ ਨੇ ਬਹੁਤੀ ਵਾਰੀ, ਕੀਤੇ ਸੇ ਸਮਿਆਨੇ
ਫ਼ੌਜਾਂ ਸਣੇ ਤਿਆਰ ਕਰਾਏ, ਸਿਰ ਕਰਦੇ ਮਰਦਾਨੇ

ਤੇਰੀ ਲੋੜ ਕਰਨ ਦੀ ਖ਼ਾਤਿਰ, ਲਸ਼ਕਰ ਬਹੁਤ ਚੜ੍ਹਾਏ
ਮਰਦ ਜ਼ੋਰਾਵਰ ਜੰਗੀ ਖ਼ੂਨੀ, ਹਰ ਹਰ ਤਰਫ਼ ਦੌੜਾਏ

ਮੁਲਕ ਵਲਾਇਤ ਹੋਰ ਉਜਾੜਾਂ, ਵਸਦੇ ਸ਼ਹਿਰ ਲੋੜਾਏ
ਕਿਧਰੋਂ ਖ਼ਬਰ ਨਾ ਲੱਭੀ ਤੇਰੀ, ਸਭ ਘਰੀਂ ਮੁੜ ਆਏ

ਖ਼ੁਸ਼ਕੀ ਦੇ ਸਭ ਥਾਂ ਲੋੜਾਏ, ਕਿਧਰੋਂ ਪਤਾ ਨਾ ਲੱਗਾ
ਪਰ ਉੱਤਰ ਵਿਕੇ ਮਾਂ ਮੇਰੀ ਸੀ, ਕਰਦੀ ਇਹ ਅਸਰਗਾ

ਬਾਪ ਮੇਰੇ ਨੂੰ ਕਹਿੰਦੀ ਆਹੀ, ਆ ਹਲਕ ਢਿੱਲਾਂ ਛੋੜੋ
ਵਿਚ ਸਮੁੰਦਰ ਟਾਪੂ ਬੰਦਰ, ਮਲਿਕਾ ਤਾਈਂ ਲੋੜੋ

ਦੇਵਾਂ ਪਰੀਆਂ ਦੇ ਵੰਡ ਲਸ਼ਕਰ, ਹਰ ਟਾਪੂ ਵੱਲ ਟੁਰੋ
ਢੋਨਡੋ ਮਲਿਕਾ ਬੇਟੀ ਮੇਰੀ, ਨਬੀ ਸਲੀਮਾਂ ਸੌਰਵ

ਕੁ ਕਾਫ਼ਾਂ ਦਰਿਆਵਾਂ ਅੰਦਰ, ਢੂੰਡ ਕਰੋ ਜੱਗ ਸਾਰੇ
ਮਲਿਕਾ ਲੱਭੇ ਤਾਂ ਰਹਿ ਆਵੇ, ਨਹੀਂ ਇਸੀ ਹੱਤਿਆਰੇ

ਪੱਟ ਉਲਟ ਪਹਾੜ ਜ਼ਜ਼ੀਰੇ, ਹਉ ਲੋੜਾਓ ਸਭੇ
ਪੁੱਤ ਸਾਡੀ ਹੁਣ ਤਾਹੀਂ ਰਹਿੰਦੀ, ਜੇ ਮੁੜ ਮਲਿਕਾ ਲੱਭੇ

ਬਾਬਲ ਭੀ ਉੱਤਰ ਵਿਕੇ ਆਹਾ, ਸਾਇਤ ਰੋਜ਼ ਤਕੀਨਦਾ
ਤਲਬਾਂ ਖ਼ਰਚ ਮੁਹਿੰਮ ਘੁਲਣ ਦਾ, ਲਸ਼ਕਰ ਤਾਈਂ ਦੇਂਦਾ

ਰਾਕਸ ਦਿਓ ਅਫ਼ਰੀਤ ਹਜ਼ਾਰਾਂ, ਕਰਦੇ ਸਾਨ ਤਿਆਰੀ
ਹੁਣ ਤੈਨੂੰ ਰੱਬ ਆਪ ਲਿਆਂਦਾ, ਲੁਤਫ਼ ਹੋਇਆ ਸਰਕਾਰੀ

ਨਾ ਅਹਿਸਾਨ ਮਰਵਤ ਸਾਡੇ, ਨਹੀਂ ਕਿਸੇ ਦੇ ਭਾਰੇ
ਹਿੱਕ ਅਹਿਸਾਨ ਇਸੇ ਦਾ ਇਹ ਭੀ, ਜਿਸਦੇ ਅਗਲੇ ਸਾਰੇ

ਮਲਿਕਾ ਕਹਿੰਦੀ ਆਹੋ ਮੈਂ ਤੇ, ਲੁਤਫ਼ ਕੀਤਾ ਰੱਬ ਆਪੇ
ਲੇਕਿਨ ਹਿੱਕ ਸਬੱਬ ਬਨਾਈਵਸ, ਤਾਂ ਚੁੱਕ ਗਏ ਸਿਆਪੇ

ਸ਼ਾਹ ਪਰੀ ਫਿਰ ਕਹਿੰਦੀ ਮਲਿਕਾ, ਛੋੜ ਨਿਹੋਰੇ ਬਹਉ ਖਾਂ
ਕੇ ਸਬੱਬ ਬਣਾਇਆ ਮੌਲਾ, ਸੱਚ ਅਸਾਨੂੰ ਕਿਹੋ ਖਾਂ

ਮਲਿਕਾ ਖ਼ਾਤੋਂ ਕਹੇ ਪੁਰੀ ਨੂੰ, ਕੇ ਗੱਲ ਦੱਸਾਂ ਤੈਨੂੰ
ਮਿਸਰ ਸ਼ਹਿਰ ਦਾ ਹੱਕ ਸ਼ਹਿਜ਼ਾਦਾ, ਉਸ ਛੁੜਾਇਆ ਮੈਨੂੰ

ਫੇਰ ਬਦੀਅ ਜਮਾਲਪੁਰੀ ਨੂੰ, ਚਮਕ ਲੱਗੀ ਇਸ ਗੱਲੋਂ
ਕੌਣ ਕੋਈ ਸ਼ਹਿਜ਼ਾਦਾ ਐਸਾ, ਆਇਆ ਹੈ ਕੱਤ ਵੱਲੋਂ

ਗ਼ੈਰਤ ਗ਼ੁੱਸਾ ਖਾਦ-ਏ-ਲੈ ਵਿਚ, ਪੁੱਛਦੀ ਮਲਿਕਾ ਤਾਈਂ
ਕੌਣ ਸ਼ਹਿਜ਼ਾਦਾ ਕੈਸਾ ਜੇਹੜਾ, ਗਿਆ ਅਜੀਹਾਂ ਜਾਈਂ

ਪਰੀਆਂ ਤੇ ਅਫ਼ਰੀਤ ਮਰੀਲੇ, ਰਾਕਸ ਦਿਓ ਬਹਾਦਰ
ਇਸ ਕਿਲੇ ਵਿਚ ਜਾਵਣ ਜੋਗਾ, ਨਹੀਂ ਕਿਸੇ ਦਾ ਬਾਦਰ

ਆਦਮੀਆਂ ਤੇ ਜਿੰਨਾਂ ਵਿਚੋਂ, ਜੋ ਜੋ ਲੋਕ ਕੱਦ ਆਵਰ
ਇਸ ਗਿਰਦੇ ਵਿਚ ਪਹੁੰਚ ਨਾ ਸਕਦੇ, ਜੇ ਸੋ ਹੋਣ ਜ਼ੋਰਾਵਰ

ਬਾਸ਼ਕ ਨਾਗ ਸੰਸਾਰ ਵਡੇਰੇ, ਮੁੱਛ ਸਮੁੰਦਰ ਵਾਲੇ
ਇਸ ਗਿਰਦੇ ਵਿਚ ਪਹੁੰਚ ਨਾ ਸਕਦੇ, ਨਾ ਪੰਖੀ ਪੁਰ ਵਾਲੇ

ਕੇ ਮੁਹਿੰਮ ਬਣੀ ਸ਼ਾਹਜ਼ਾਦੇ, ਐਸੀ ਭਾਰੀ ਕਾਈ
ਕਿਸ ਆਫ਼ਤ ਨੇ ਚਾਲੀ੍ਹ ਨਦਾ, ਜਾ ਵੜਿਆ ਉਸ ਜਾਈ

ਧੰਨ ਦਲੇਰੀ ਘਣੀ ਘਨੇਰੀ, ਸੁਣੀ ਜ਼ਬਾਨੀ ਤੇਰੀ
ਐਸਾ ਮਰਦ ਅਪਰਾਧੀ ਕਿਹੜਾ, ਦੱਸ ਸਹੇਲੀ ਮੇਰੀ

ਮਲਿਕਾ ਖ਼ਾਤੋਂ ਕਹਿੰਦੀ ਅੱਗੋਂ, ਦੱਸਾਂਗੀ ਤੱਕ ਵੇਲਾ
ਮਹਿਰਮ ਗੱਲ ਦਾ ਮਹਿਰਮ ਕਰੀਏ, ਜਿਸ ਦਮ ਮਿਲੇ ਇਕੇਲਾ

ਆਮਾਂ ਬੇ ਅਖ਼ਲਾਸਾਂ ਅੰਦਰ, ਖ਼ਾਸਾਂ ਦੀ ਗੱਲ ਕਰਨੀ
ਮਿੱਠੀ ਖੀਰ ਪੱਕਾ ਮੁਹੰਮਦ, ਕੁੱਤਿਆਂ ਅੱਗੇ ਧਰਨੀ

ਆਸ਼ਿਕ ਦੀ ਮਅਸ਼ੋਕਾਂ ਅੱਗੇ, ਚੋਰੀ ਅਰਜ਼ ਪੁਚਾਈਏ
ਬਾਝ ਪਿਆ ਥੀਂ ਭੀਤ ਸੱਜਣ ਦਾ, ਹੋਰਾਂ ਨਹੀਂ ਸੁਣਾਈਏ