ਸੈਫ਼ਾਲ ਮਲੂਕ

ਪਰੀ ਦਾ ਜਵਾਬ

See this page in :  

ਸਾਫ਼ ਜਵਾਬ ਪੁਰੀ ਨੇ ਦਿੱਤਾ, ਸੰਨ ਤੋਂ ਮਲਿਕਾ ਖ਼ਾਤੋਂ
ਨਾ ਮਹਿਰਮ ਨੂੰ ਮੂੰਹ ਨਾ ਦੱਸਾਂ, ਇਸ ਗੱਲੋਂ ਬਾਜ਼ ਆ ਤੋਂ

ਮੈਂ ਕੋਈ ਲੰਡੀ ਅਚਕੀ ਨਾਹੀਂ, ਮਾਂ ਪਿਓ ਮੇਰੇ ਕਿਹੈ
ਰਾਹੀਆਂ ਨਾਲ਼ ਕਰਾਵੀਂ ਯਾਰੀ, ਛੋੜ ਖ਼ਿਆਲ ਅਜਿਹੇ

ਸ਼ਾਨ ਮੇਰੀ ਦੀ ਲਾਈਕ ਜਾ ਤੂਈ, ਉਹ ਮੁਸਾਫ਼ਰ ਕੋਈ
ਗਲੀਈਂ ਰਲਦੀਆਂ ਨੂੰ ਮੂੰਹ ਦਸਾਂ, ਲਾਹ ਸ਼ਰਮ ਦੀ ਲੋਈ

ਕੀ ਦੀਦਾਰ ਮੇਰਾ ਤੱਕ ਸਕਸੀ, ਉਹ ਗ਼ਰੀਬ ਬੇਚਾਰਾ
ਨਾ ਲਾਈਕ ਨੂੰ ਕਿਉਂ ਦਸਾਲਾਂ, ਜੋਬਨ ਉੱਪਰ ਅਪਾਰਾ

ਇਹੋ ਕਦਰ ਮੇਰਾ ਤੁਧ ਪਾਇਆ, ਵਾਹ ਮਲਿਕਾ ਵਾਹ ਮਲਿਕਾ
ਇਸੇ ਵੈਸੇ ਨੋਨਕਦ ਮਿਲਸੀ, ਰੂਪ ਮੇਰੇ ਦਾ ਝੁਲਕਾ

ਚੋਰ ਹੋਵੇ ਕੋਹ ਤੌਰ ਨਾ ਝੱਲੇ, ਨੂਰ ਹਜ਼ੂਰੋਂ ਝਾਤੀ
ਲਨਤਰਾਨੀ ਆਖ ਉਸ ਤਾਈਂ, ਹੋ ਰਹੋ ਚੁੱਪ ਚਪਾਤੀ

ਅਰਨੀ ਅਰਨੀ ਬੋਲੇ ਨਾਹੀਂ, ਖਹਿੜਾ ਸਾਡਾ ਛੱਡੇ
ਨਾ ਮਹਿਰਮ ਦੀਦਾਰ ਨਾ ਪਾਸੀ, ਲੱਖ ਚਲੀਹੇ ਕੱਢੇ

ਮੀਆਂ ਮੁਹੰਮਦ ਬਖ਼ਸ਼ ਦੀ ਹੋਰ ਕਵਿਤਾ