ਸੈਫ਼ਾਲ ਮਲੂਕ

ਗ਼ਜ਼ਲ

ਅੱਵਲ ਸ਼ੁਕਰ ਖ਼ੁਦਾ ਦਾ ਕਰੀਏ, ਦਿਲਬਰ ਮੁੱਖ ਵਿਖਾਇਆ
ਮਿੱਠੀ ਮੂੰਹ ਤੇਰੇ ਥੀਂ ਸੱਜਣਾ!, ਕੂਤ ਮੇਰੀ ਜਿੰਦ ਪਾਇਆ

ਕਰ ਕੇ ਪੰਧ ਸਫ਼ਰ ਦਾ ਆਈਓਂ,ਧੂੜ ਪਈ ਮੱਤ ਹੋਈ
ਚਾਕਰ ਹੋ ਦਹੀ ਦਾ ਚਸ਼ਮਾ, ਚਾਹੀਏ ਮੂੰਹ ਧੁਆਇਆ

ਪੇਚ ਬਾ ਪੇਚ ਕਮੰਦ ਜ਼ੁਲਫ਼ ਦੇ, ਜੇ ਗੱਲ ਡਾਲੀਂ ਐਵੇਂ
ਹਰ ਇਕ ਗਰਦਨ ਕਸ਼ ਮੁਲਕ ਦਾ, ਹੋਸੀ ਕੈਦ ਕਰਾਇਆ

ਡੇਰੇ ਤੇਰੇ ਦੇ ਚੁਫੇਰੇ, ਕੇ ਕੰਮ ਚੌਕੀਦਾਰਾਂ
ਆਹ ਮੇਰੀ ਦੇ ਬਲਣ ਅਲਨਬੇ, ਰੱਖਣ ਚਾਨਣ ਲਾਇਆ

ਤੋੜੇ ਸੂਰਜ ਵਾਂਗਰ ਮੈਨੂੰ, ਅੰਦਰ ਜਾਇ ਨਾ ਲੱਭੇ
ਦਰ ਦੀਵਾਰ ਤੇਰੇ ਦੀ ਪੈਰੀਂ, ਢਹਸਾਂ ਜੀਵ ਨੌਕਰ ਸਾਇਆ

ਸ਼ੁਕਰ ਹਜ਼ਾਰ ਖ਼ੁਦਾਵੰਦ ਤਾਈਂ, ਫਰੀ ਬਹਾਰ ਚਮਨ ਦੀ
ਹਾਸਲ ਹੋਈ ਮੁਰਾਦ ਮੁਹੰਮਦ, ਦਿਲਬਰ ਕੋਲ਼ ਬਹਾਇਆ

ਖ਼ੈਰ ਅਲਕਸਾ ਇਸ ਦਿਹਾੜੇ, ਸ਼ਾਮ ਤਿਲਕ ਮੱਧ ਪੀਤਾ
ਗਾਵਣ ਗਾਏ ਸਾਜ਼ ਵਜਾਏ, ਜਸ਼ਨ ਖ਼ੁਸ਼ੀ ਦਾ ਕੀਤਾ

ਸੂਰਜ ਹਾਰ ਕੀਤੀ ਜ਼ਰ ਬਖ਼ਸ਼ੀ, ਜਾਂ ਪਿਆਂ ਤਰਕਾਲ਼ਾਂ
ਬੱਲ ਉਠੀਆਂ ਕਾਫ਼ੂਰੀ ਸ਼ਮਾਂ, ਨਾਲੇ ਹੋਰ ਮਸ਼ਾਲਾਂ

ਸੈਫ਼ ਮਲੂਕੇ ਖ਼ੋਸ਼ੀਇਂ ਖ਼ੋਸ਼ੀਇਂ, ਸਾਰਾ ਦਿਨ ਮੱਧ ਪੀਤਾ
ਨਾਲੇ ਰਾਗ ਖ਼ਿਆਲ ਉਲਾਪੇ, ਮੂਲ ਨਾ ਸੀ ਚੁੱਪ ਕੀਤਾ

ਖ਼ੂਬ ਆਵਾਜ਼ ਹੋਇਆ ਸੀ ਸੋਹਣਾ, ਸੱਤਾਂ ਸਰਾਂ ਸਫ਼ਾਈ
ਤਿੰਨ ਗ੍ਰਾਮ ਮੁਹੰਮਦ ਬਖ਼ਸ਼ਾ, ਰੱਸੇ ਜਾ ਬਿਜਾਈ

ਹੱਦੋਂ ਬਹੁਤ ਅੱਗੇ ਭੀ ਆਹੀ, ਚਿਹਰੇ ਤੇ ਰੁਸ਼ਨਾਈ
ਨਾਲ਼ ਤਰਾਵਤ ਮੱਧ ਦੀ ਹੋਈ, ਅਗਲਿਓਂ ਹੋਰ ਸਵਾਈ

ਹੋਰ ਕੋਈ ਮੱਧ ਪੀਵੇ ਜਿਉਂ ਜਿਉਂ, ਖਿੜਦਾ ਹੋਸ਼ ਦਿਮਾਗ਼ੋਂ
ਆਸ਼ਿਕ ਦਾ ਭੇਂ ਹੋਵੇ ਜ਼ਿਆਦਾ, ਰੌਸ਼ਨ ਅਕਲ ਚਿਰ ਅੱਗੋਂ

ਦਿਲਬਰ ਕੋਲ਼ ਤੇ ਮਿਹਰੀਂ ਆਇਆ, ਨਾਲੇ ਨਸ਼ਾ ਸ਼ਰਾਬੋਂ
ਸਾਕੀ ਸੱਜਣ ਦੀਏ ਪਿਆਲੇ, ਹੱਥੀਂ ਨਿਕਲ ਕਬਾਬੋਂ

ਮਜਲਿਸ ਖ਼ਾਲੀ ਨਾ ਮਹਿਰਮ ਥੀਂ, ਨਗ਼ਮੇ ਚਿਣਗ ਰਬਾਬੋਂ
ਸੱਚੀ ਸੇਜ ਮੁਹੰਮਦ ਬਖਸ਼ਾ, ਰੰਗੀ ਇਤਰ ਗਲਾਬੋਂ

ਸਾਇਦ ਬਦਰਾ ਬੀ ਸਨ ਓਥੇ, ਇਸ਼ਕ ਕਮਾਂਦੇ ਚੋਰੀ
ਨੀਵੀਂ ਨਜ਼ਰ ਤੱਕਣ ਇਕ ਦੂਜੇ, ਸਾਵਰੜਾ ਤੇ ਗੋਰੀ

ਸਾਇਦ ਬਦਰਾ ਦੇ ਵੱਲ ਤੱਕ ਕੇ, ਝੱਖੜ ਆਹੀਂ ਭਰਦਾ
ਪੱਤਰ ਰੁਖ ਸਬਰ ਦੇ ਵਾਲੇ, ਜ਼ੇਰ ਜ਼ਬਰ ਸੀ ਕਰਦਾ