ਕੁਦਰਤ ਵੇਖ ਖ਼ੁਦਾਵੰਦ ਵਾਲੀ, ਕਰਦਾ ਕੈਡ ਤਮਾਸ਼ੇ
ਪੰਜੇ ਵਿਚੋਂ ਤਿੱਤਰ ਛੱਡੇ, ਰਹਿਮ ਕੀਤੇ ਜਦ ਬਾਸ਼ੇ
ਮਾਰਨ ਲੱਗੇ ਸ਼ੇਰ ਦੁੰਬੇ ਨੂੰ, ਗਰਗ ਕਰੇ ਉਪਰਾਲਾ
ਬਹੇ ਚਿੜੀ ਦਾ ਰਾਖਾ ਬਣ ਕੇ, ਬਾਸ਼ਕ ਨਾਗ ਡਨਗਾਲਾ
ਖਾਵਣ ਲੱਗਾ ਬਾਜ਼ ਕਬੂਤਰ, ਪੰਜਾ ਮਾਰ ਗ਼ਜ਼ਬ ਦਾ
ਲਗੜ ਇਸ ਥੀਂ ਛਿੜ ਕਾਕੇ ਰੱਖੇ, ਫ਼ਜ਼ਲ ਪਛਾਣੂੰ ਰੱਬ ਦਾ
ਹਾਸ਼ਿਮ ਸ਼ਾਹ ਅੱਗੇ ਜਲਾ ਦੇ, ਇਸ ਦਮ ਅਰਜ਼ ਪੁਕਾਰੀ
ਸ਼ਾਹਾ ਤੇਜ਼ ਤੇਰੇ ਅਕਬਾਲੋਂ, ਵਾਢ ਮੇਰੀ ਤਲਵਾਰੀ
ਹਿੰਮਤ ਤੇਰੀ ਨਾਲ਼ ਨਰੋਆ, ਜ਼ੋਰ ਮੈਨੂੰ ਵਿਚ ਬਾਹਾਂ
ਦੂਜਾ ਦਮ ਨਾ ਲੈਂਦੇ ਮੁੜ ਕੇ, ਤੇਗ਼ ਜਿਹਨਾਂ ਤੇ ਵਾਹਾਂ
ਅੱਜ ਦਿਨ ਤੀਕ ਨਾ ਬਚਿਆ ਕੋਈ, ਜੋ ਮੇਰੇ ਤੱਕ ਪੁਹਤੇ
ਕਰਗ ਸ਼ਫ਼ਾਅਤ ਕੌਣ ਬੰਦੇ ਦੀ, ਪਾਪ ਕਮਾਏ ਬਹੁਤੇ
ਸ਼ਾਲਾ ਖ਼ੈਰ ਤੁਸਾਡੀ ਦਾਇਮ, ਮਾਣੋਂ ਖ਼ੁਸ਼ੀਆਂ ਲਾਖਾਂ
ਦੋ ਤਿੰਨ ਸੁਖ਼ਨ ਮੇਰੇ ਦਿਲ ਆਏ, ਜਿੰਦ ਬਖ਼ਸ਼ੋ ਤਾਂ ਆਖਾਂ
ਹਾਸ਼ਿਮ ਕਿਹਾ ਕਹਿ ਤੋਂ ਬੇਸ਼ੱਕ, ਜੋ ਤੇਰੇ ਦਿਲ ਆਈ
ਨੇਕ ਸਲਾਹ ਸਭਸ ਦੀ ਸੁਣੀਏ, ਖਾਈਏ ਨਹੀਂ ਖ਼ਤਾਈ
ਨੇਕ ਨਸੀਹਤ ਹਰ ਦੀ ਮੰਨੀਏ, ਆਰ ਨਾ ਕਰੀਏ ਮਾਸਾ
ਜੋ ਆਮਨਾ ਦੇ ਘਰ ਆਇਆ ,ਹੋਇਆ ਬੇ ਵਸਵਾਸਾ
ਹਾਸ਼ਿਮ ਸ਼ਾਹ ਅੱਗੇ ਜਲਾ ਦੇ, ਅਰਜ਼ ਬਣਾ ਸੁਣਾਈ
ਸ਼ਾਹ ਵੱਡਾ ਸ਼ਾਹਪਾਲ ਉਚੇਰਾ, ਨਬੀ ਸਲੀਮਾਂ ਜਾਈ
ਖ਼ਵੀਸ਼ ਕਬੀਲੇ ਉਸ ਦੇ ਸਾਰੇ, ਮੇਰ ਵਜ਼ੀਰ ਤਮਾਮੀ
ਭੈਣਾਂ ਭਾਈ ਸਾਕ ਅਸ਼ਨਾਿਆਂ, ਕਿਆ ਖ਼ਾਸੀ ਕਿਆ ਆਮੀ
ਸਭਨਾਂ ਰਲ਼ ਸਲਾਹ ਪਕਾਈ, ਇਹ ਸ਼ਹਿਜ਼ਾਦਾ ਕਾਈ
ਸ਼ਾਹਪਾਲੇ ਦੀ ਬੇਟੀ ਦੇ ਕੇ, ਕਰਨਾ ਖ਼ਾਸ ਜਮਾਈ
ਸਰੂ ਬਾਨੋ ਹਮਸ਼ੀਰਾ ਸ਼ਾਹ ਦੀ, ਮਾਈ ਮਿਹਰ ਅਫ਼ਰੋਜ਼ੇ
ਵੇਖ ਪਸੰਦ ਕੀਤਾ ਇਹ ਲੜਕਾ, ਅੰਦਰ ਪਹਿਲੇ ਰੋਜ਼ੇ
ਨਾਤਾ ਕਰਨ ਉਹਦਾ ਉਹ ਗਿਆਂ, ਸ਼ਾਹਪਾਲੇ ਦੇ ਘਰ ਨੂੰ
ਨਬੀ ਸਲੀਮਾਂ ਇਹ ਕੁੜਮਾਈ, ਕੀਤੀ ਵੇਖ ਅਮਰ ਨੂੰ
ਡਰ ਖਾਂ ਰੂਹ ਨਬੀ ਦੇ ਕੋਲੋਂ, ਮੱਤ ਕੁ ਗ਼ੈਰਤ ਆਵੇ
ਉਠੇ ਫ਼ਿਤਨਾ ਸ਼ਰ ਅਜਿਹਾ, ਇਹ ਕੰਮ ਮੁਸ਼ਕਿਲ ਪਾਵੇ
ਤੇਰੇ ਤੇ ਸ਼ਾਹਪਾਲੇ ਅੰਦਰ, ਵੀਰ ਪਵੇਗਾ ਭਾਰਾ
ਇਨ੍ਹਾਂ ਮਾਮਲਿਆਂ ਥੀਂ ਪਿੱਛੋਂ, ਢੁੱਕਦਾ ਮੰਦਾ ਕਾਰਾ
ਖ਼ੂਨ ਉਧਾਲੇ ਕੀਕਰ ਪਚੱਦੇ, ਐਡ ਜਿਨ੍ਹਾਂ ਉਪਰਾਲੇ
ਸ਼ਹਿਰ ਵਲਾਇਤ ਅੰਦਰ ਸ਼ਾਹਾ, ਬਾ ਸੌ ਨਹੀਂ ਸੁਖਾਲੇ
ਤੁਧ ਜਮਾਈ ਉਸ ਦਾ ਕੁੱਠਾ, ਕਦ ਉਹ ਕੁਰਸੀ ਥੋੜੀ
ਇਹ ਕੰਮ ਕਰ ਕੇ ਛੁਪ ਸੀਂ ਕਿੱਥੇ, ਹੈ ਕੋਈ ਜਾਗਾ ਲੋੜੀ?
ਆਦਮੀਆਂ ਦੇ ਮਿਲਕੇ ਅੰਦਰ, ਬਾਪ ਉਹਦੇ ਦੀ ਸ਼ਾਹੀ
ਚਾਰਾਕ ਸੇ ਸ਼ਹਿਜ਼ਾਦਾ ਉਸ ਦਾ, ਖ਼ਿਦਮਤਗਾਰ ਸਿਪਾਹੀ
ਦੇਵ ਪਰੀਆਂ ਦੇ ਮਿਲਕੇ ਅੰਦਰ, ਕਦ ਬਚਸੀਂ ਸ਼ਾਹਪਾਲੋਂ
ਇਧਰ ਨਠੋਂ ਉਹ ਮਰੀਸੀ, ਡਾਢਾ ਏ ਤੇਰੇ ਨਾਲੋਂ
ਜੱਲਾਦ ਦੀ ਸਿਆਨਫ਼
See this page in :