ਸੈਫ਼ਾਲ ਮਲੂਕ

ਜਵਾਬ ਹਾਸ਼ਿਮ ਸ਼ਾਹ

See this page in :  

ਸਿਰ ਅੱਖੀਂ ਮਨਾ ਖ਼ਤ ਪਰ ਮੰਨਿਆ, ਸਿਰ ਖ਼ਤ ਦਾ ਜੋ ਨਾਵਾਂ
ਸ਼ਾਲਾ ਇਸੇ ਨਾਮ ਸੱਚੇ ਤੋਂ, ਮੈਂ ਬੀ ਸਦਕੇ ਜਾਵਾਂ
ਮਿੱਟੀ ਵਿਚੋਂ ਕੱਢ ਵਿਖਾਂਦਾ, ਸੋਹਣੇ ਫੁੱਲ ਹਜ਼ਾਰਾਂ
ਖਾ ਕੌਂ ਚਾਅ ਉਚੇਰੇ ਕਰਦਾ, ਸਰੂ ਬੁਲੰਦ ਚਿਨਾਰਾਂ
ਵੇਖੋ ਕੈਡ ਬੁਲੰਦੀ ਦਤੀਵਸ, ਐਡ ਅਸਮਾਨ ਬੁਲੰਦਾਂ
ਨੂਰ ਆਪਣੇ ਥੀਂ ਰੌਸ਼ਨ ਕੇਤੂਸ, ਦੇਦੇ ਦਾਨਸ਼ਮੰਦਾਂ
ਜਮਲ ਜਹਾਨ ਕੀਤਾ ਉਸ ਪੈਦਾ, ਬੇ ਪ੍ਰਵਾਹ ਜਹਾਨੋਂ
ਲਾਚਾਰੀ ਵਿਚ ਚਾਰੇ ਕਰਦਾ, ਰੱਖਦਾ ਅਸਾਂ ਜਿਹਾਂ ਨੂੰ
ਧਰਤੀ ਖ਼ਾਕ ਨਿਮਾਣੀ ਉੱਤੋਂ, ਅੰਬਰ ਨਿੱਤ ਘੁਮਾਂਦਾ
ਲਾਖ ਸਮੁੰਦਰ ਤੇ ਡਲ਼ ਅੰਦਰ, ਮਿੱਟੀ ਮੁਠ ਬਚਾਂਦਾ
ਉਹੋ ਸਾਹਿਬ ਮੁਲਕਾਂ ਵਾਲਾ, ਅਸੀਂ ਤੁਸੀਂ ਸਭ ਬੰਦੇ
ਹਰ ਇਕ ਦਾ ਰਖਵਾਲਾ ਆਪੇ, ਕਿਆ ਚੰਗੇ ਕਿਆ ਮੰਦੇ
ਇਕੱੋ ਖ਼ਾਵੰਦ ਸਿਰਜਨਹਾਰਾ, ਕੋਈ ਨਾ ਉਸ ਦੇ ਜਿਹਾ
ਰੱਖਣ ਮਾਰਨ ਵਾਲਾ ਉਹੋ, ਹੋਰੂੰ ਖ਼ੌਫ਼ ਕੁ ਯ੍ਹਾ
ਹਰ ਡਾਢੇ ਥੀਂ ਡਾਢਾ ਆਪੇ, ਵੱਧ ਸ਼ੁਮਾਰ ਹਿਸਾਬੋਂ
ਬੇਨਿਆਜ਼ ਉਹੋ ਜੱਗ ਸਾਰਾ, ਮੰਗਣ ਹਾਰ ਜਨਾਬੋਂ
ਅਸੀਂ ਤੁਸੀਂ ਹਰ ਕੰਮ ਕਮਾਈਏ, ਨਾਲ਼ ਅਸਬਾਬ ਹਥਿਆ ਰੂੰ
ਇਸ ਨੇ ਜੇ ਕੁੱਝ ਪੈਦਾ ਕੀਤਾ, ਬਿਨ ਅਸਬਾਬੋਂ ਯਾਰੋਂ
ਹਕੁਮਤ ਹੁਕਮ ਉਹਦੇ ਥੀਂ ਭਰਿਆ, ਇਹ ਤਮਾਮ ਪਸਾਰਾ
ਹਕਮੋਂ ਜ਼ਾਹਰ ਹਕੁਮਤ ਉਹਲੇ, ਕੇ ਜਾਣੇ ਜੱਗ ਸਾਰਾ
ਦਿਲ ਰੁਸ਼ਨਾਈ ਨੂਰ ਅੱਖੀਂ ਵਿਚ, ਜੁੱਸੇ ਜ਼ੋਰ ਇਸੇ ਥੀਂ
ਮੈਨੂੰ ਤੈਨੂੰ ਸ਼ਾਹੀ ਲੱਧੀ, ਹੋਈ ਗ਼ੌਰ ਇਸੇ ਥੀਂ
ਹੁਕਮ ਉਹਦੇ ਥੀਂ ਕੋਈ ਨਾ ਨੱਸਦਾ, ਅਸੀਂ ਹੁਕਮ ਦੇ ਬੰਦੇ
ਜਾਂ ਦਮ ਕੱਢ ਲਏ ਤਾਂ ਪਲ ਵਿਚ, ਮੁੱਕ ਜਾਵਣ ਸਭ ਧੰਦੇ
ਤੂੰ ਭੀ ਰਾਜ ਨਾ ਮੁਲੱੀਂ ਆਂਦਾ, ਲੱਧਾ ਉਸੇ ਘਰ ਥੀਂ
ਮੈਨੂੰ ਭੀ ਜੇ ਚਾਅ ਨਿਵਾਜ਼ੇ, ਅਜਬ ਨਹੀਂ ਇਸ ਦਰ ਥੀਂ
ਸ਼ੁਕਰਗੁਜ਼ਾਰ ਰਹੀਂ ਸ਼ਾਹਪਾਲਾ, ਰਾਜ ਪਚਾ ਮੁਲਕ ਦਾ
ਛੋੜ ਤਕੱਬਰ, ਮਨਾ ਪਰ ਪੈਂਦਾ, ਜੇ ਕੋਈ ਉੱਚਾ ਥੱਕਦਾ
ਮੈਂ ਭੀ ਦਿਓ ਨਾਕੁੱੋਤ ਨਾਹੀਂ, ਅਫ਼ਸਰ ਵਿਚ ਦਲੇਰਾਂ
ਜਿਸ ਪਾਸੇ ਸ਼ਮਸ਼ੇਰ ਚਲਾਵਾਂ, ਢੇਰ ਲਗਾਵਾਂ ਸ਼ੇਰਾਂ
ਕੇ ਹੋਇਆ ਜੇ ਲਸ਼ਕਰ ਤੇਰਾ, ਵੱਧ ਹਿਸਾਬ ਸ਼ਮਾ ਰੂੰ
ਮੇਰੇ ਦਿਓ ਬਹਾਦਰ ਇਸੇ, ਇਕ ਇਕ ਸਖ਼ਤ ਹਜ਼ਾਰੋਂ
ਤੈਨੂੰ ਮਾਣ ਦਿਲੇ ਵਿਚ ਭਾਰਾ, ਕਰਸਾਂ ਖ਼ਰਚ ਖ਼ਜ਼ਾਨਾ
ਮੈਨੂੰ ਕੁੱਵਤ ਬਾਹਾਂ ਅੰਦਰ, ਲੜ ਸਾਂ ਵਾਂਗ ਜਵਾਨਾਂ
ਦੂਏ ਸ਼ੇਰ ਅਸੀਂ ਗਜ ਉਠੇ, ਜਿਸ ਨੂੰ ਜ਼ੋਰ ਜ਼ਿਆਦਾ
ਸੋਈਵ ਮਾਰ ਖੜੇਗਾ ਇਥੋਂ, ਸੁਣ ਸ਼ਾਹਪਾਲ ਸ਼ਹਿਜ਼ਾਦਾ
ਆਦਮ ਜ਼ਾਤ ਕਮੀਨੀ ਉੱਤੋਂ, ਤੁਧ ਖ਼ਸੋਮਤ ਚਾਈ
ਜਿਸ ਦਿਨ ਮੌਤ ਸਪੇ ਦੀ ਆਵੇ, ਬਹਿੰਦਾ ਆਨ ਕੁਜਾਈ
ਆਵਹਿ ਆਦਮ ਸੀ ਖ਼ੂਨੀ ਸਾਡਾ, ਨੱਸਦਾ ਛਪਦਾ ਵਗਦਾ
ਦੁਸ਼ਮਣ ਹੱਥ ਲੱਗਾ ਫੜ ਆਂਦਾ, ਤੇਰਾ ਸੀ ਕੇ ਲਗਦਾ
ਖ਼ੂਨੀ ਮਾਰਨ ਰਵਾ ਸ਼ਰ੍ਹਾ ਵਿਚ, ਐਬ ਨਹੀਂ ਕੁੱਝ ਕੀਤਾ
ਤੁਧ ਕੇ ਲਹਿਣਾ ਨਾਲ਼ ਅਸਾਡੇ, ਹਟ ਕੇ ਬੈਠ ਚੁਪੀਤਾ
ਇਕ ਖ਼ੂਨੀ ਦੇ ਮਾਰਨ ਕਾਰਨ, ਮੈਂ ਪਰ ਚੜ੍ਹ ਚੜ੍ਹ ਆਵੇਂ
ਲੱਖ ਬੇਦੋਸੇ ਖ਼ੂਨ ਹੋਵਣਗੇ, ਰੱਬ ਥੀਂ ਨਾ ਸ਼ਰਮਾਵੇਂ
ਖ਼ਾਕੀ ਬੰਦਾ ਜਿਣਸ ਨਾ ਸਾਡੀ, ਕੌਣ ਕੋਈ ਪਰਦੇਸੀ
ਅਸੀਂ ਤੁਸੀਂ ਹਾਂ ਨਾਰੀ ਭਾਈ, ਇਹ ਤੈਨੂੰ ਕੇ ਦੇਸੀ
ਇਸ ਨਾ ਜਿਣਸ ਇਕੱਲੇ ਪਿੱਛੇ, ਬੁਰਾ ਕੁਲੇ ਦਾ ਮੰਗੀਂ
ਨਾ ਰੂੰ ਖ਼ਾਕ ਅਗੇਰੇ ਹੋਈ, ਕਿਹੋ ਖਾਂ ਕਿਹੜੇ ਰੰਗੀਂ
ਇਹਨੀਂ ਜ਼ਦੀਂ ਛੱਡ ਸਾਂ ਨਾਹੀਂ, ਖ਼ੂਨ ਕੀਤਾ ਉਸ ਮੇਰਾ
ਇਹ ਸਾਡਾ ਕੁੱਝ ਲਗਦਾ ਨਾਹੀਂ, ਹੋਗ ਜਵਾਈ ਤੇਰਾ
ਤੂੰ ਹੈਂ ਮਰਦ ਕਚਹਿਰੀ ਅੰਦਰ, ਰਣ ਵਿਚ ਮਰਦੀ ਮੇਰੀ
ਜਿਸ ਦਿਨ ਹੱਥ ਅਸਾਡੇ ਤਕ ਸੀਂ, ਮਿਟ ਸੀ ਅਚਵੀ ਤੇਰੀ
ਤੁਧ ਕੇ ਜਾਤਾ ਹੋਰ ਨਾ ਕੋਈ, ਤੌਹੀਨ ਤੌਹੀਨ ਜਾਇਯੋਂ
ਭਲਿਓਂ ਭਲੀ ਦੱਸੇਗੀ ਤਾਹੀਯਂ,ਜਿਸ ਵੇਲੇ ਚੜ੍ਹ ਆਈਓਂ
ਮੇਰੇ ਜੈਸੇ ਮਾਰ ਮਰੀਲੇ, ਨਾ ਦੱਸ ਮਹਿਰਾ ਬਾਜ਼ੀ
ਕੰਮ ਤੇਰਾ ਮਨਸੂਬਾ ਮੇਰਾ, ਪਿੜ ਵਿਚ ਤੀਰ ਅੰਦਾਜ਼ੀ
ਨੀਵੀਂ ਹੋਇਆਂ ਹੋ ਨਾ ਉੱਚਾ, ਅੱਗੋਂ ਮਾਰਨਾ ਲਾਫ਼ਾਂ
ਸ਼ਾਰ ਸਤਾਨ ਪਚਾ ਨਿਚਲਾ, ਪੱਟ ਨਹੀਂ ਕੋਹ ਕਾਫ਼ਾਂ
ਪਥਰਾ ਨਾਲ਼ ਠਕੋਰ ਨਾ ਸ਼ੀਸ਼ਾ, ਕੇ ਕਰ ਲੀਸੇਂ ਖੱਟੀ
ਲੈ ਲੈ ਅੱਗ ਨਾ ਆਧ ਨਗਾਨੇ, ਦਾ ਰੋਗਰ ਦੀ ਹੱਟੀ
ਮੌਜਾਂ ਮਾਣ ਤਖ਼ਤ ਤੇ ਬੈਠਾ ,ਛੱਡ ਦੇ ਖਿਹੜਾ ਮੇਰਾ
ਲੋੜ ਲਿੱਸਾ ਕੋਈ ਜੇ ਕਰ ਆਇਆ, ਜੰਗ ਅਤੇ ਦਿਲ ਤੇਰਾ
ਤੂੰ ਸੁਲੇਮਾਨ ਨਬੀ ਦੀ ਜਾਈ, ਛੇੜ ਨਾ ਦੇਵ ਹਤਿਆਰਾ
ਦੇਵ ਅੰਗੂਠੀ ਉਸ ਦੀ ਡੋਬੀ, ਤਾਂ ਬਣਿਆ ਭਟਿਆਰਾ
ਵਾਗਾਂ ਮੋੜ ਅਸਾਡੇ ਵਲੱੋਂ, ਮੈਂ ਭੀ ਮੁਫ਼ਤ ਨਾ ਧੱਸਦਾ
ਕੋਹ ਕਾਫ਼ਾਂ ਸੀਮਰਗ਼ ਤੇਰੇ ਥੀਂ, ਫਾਹੀਆਂ ਵਿਚ ਨਾ ਫਸਦਾ
ਹੱਥੋਂ ਗ਼ੌਰ ਅਸਾਡੀ ਕਰ ਤੋਂ, ਵੱਡਾ ਹੈਂ ਕਈਂ ਜਾਈਂ
ਨੇਕ ਨਹੀਂ ਆਜ਼ੁਰਦਾ ਕਰਦੇ, ਖ਼ਲਕਤ ਰੱਬ ਦੀ ਤਾਈਂ
ਜੇ ਤੂੰ ਦਾਨਸ਼ਮੰਦ ਕਹਾਵੀਂ, ਮੈਂ ਭੀ ਨਹੀਂ ਇਆਣਾ
ਜੇ ਸੁਜਾਗੇ ਤੇਰੇ ਤਾਲਾ, ਮੈਂ ਭੀ ਯਾਵਰ ਜਾਨਾਂ
ਅਲਕਸਾ ਢਕ ਦੇਸਾਂ ਨਾਹੀਂ, ਨਾ ਉਲ ਅੱਠ ਚੜ੍ਹਸਾਂ
ਸਲ੍ਹਾ ਕਰੀਂ ਤਾਂ ਰਾਜ਼ੀ ਸ਼ਾਹਾ, ਜੰਗ ਕਰੀਂ ਤਾਂ ਲੜ ਸਾਂ
ਦੋਹਾਂ ਗੱਲਾਂ ਥੀਂ ਜੋ ਤੁਧ ਭਾਵੇ, ਕਰ ਅੱਲ੍ਹਾ ਬਿਸਮ ਅੱਲ੍ਹਾ
ਢਿੱਲ ਕਹੀ ਮੂੰਹ ਤਰਫ਼ ਅਸਾਡੀ, ਧਿਰ ਅੱਲ੍ਹਾ ਬਿਸਮ ਅੱਲ੍ਹਾ

ਮੀਆਂ ਮੁਹੰਮਦ ਬਖ਼ਸ਼ ਦੀ ਹੋਰ ਕਵਿਤਾ