ਕਿਵੇਂ ਪਲ਼ੀ ਸੀਂ ਨਾਜ਼ਾਂ ਦੇ ਨਾਲ਼ ਧੀਆ

ਕਿਵੇਂ ਪਲ਼ੀ ਸੀਂ ਨਾਜ਼ਾਂ ਦੇ ਨਾਲ਼ ਧੀਆ
ਚੱਲ ਚਲੀ ਘਰ ਛੱਡ ਕੇ ਬਾਬੁਲੇ ਦਾ

ਜਿਸ ਵੇਹੜੇ ਸਭ ਸਖੀਆਂ ਖੇਡ ੜਿਆ
ਉਹ ਵੇਹੜਾ ਹੈ ਹੋਇਆ ਕੰਗਾਲ ਧੀਆ

ਤੂੰਓਂ ਅੰਮੜੀ ਦੇ ਅੱਖੀਆਂ ਦਾ ਹਈ ਚਾਨਣ
ਤੂੰਓਂ ਬਾਬੁਲੇ ਦੀ ਮਨ ਠਾਲ ਧੀਆ

ਭੀ ਪਹੁੰਚਣਾ ਸਾਹਵੜੇ ਕਬੀਰ ਹੈਰਾਂ
ਇਹੋ ਅਜ਼ਲੋਂ ਹੈ ਬਿਰਹੜੀ ਚਾਲ ਧੀਆ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 87 ( ਹਵਾਲਾ ਵੇਖੋ )