ਇਕ ਗੱਲ

"ਮੈਂ ਤੁਹਾਡੀ ਮਿੱਤਰ ਹਾਂ
ਮੈਂ ਤੁਹਾਡੀ ਦੋਸਤ ਹਾਂ
ਤੁਸੀਂ ਹੋਰ ਕੀ ਚਾਹੁੰਦੇ ਹੋ ?"

"ਮੈਂ ਹੋਰ ਕੀ ਚਾਹਨਾ ਐਂ
ਮੈਂ ਹੋਰ ਕੀ ਕਹਿਣਾ ਐਂ
ਇਹ ਬੋਲ ਪਿਆਰੇ ਨੇ
ਨਰ ਛੂਹ ਤੇ ਕੁੰਵਾਰੇ ਨੇ
ਪਰ ਇਨ੍ਹਾਂ ਦੇ ਬਲ ਤੇ
ਥੀਣਾ ਤੇ ਸੌਖਾ ਏ
ਔਖਾ ਏ ਜੀ ਸਕਣਾ "