ਹਮਦ ਬਾਰੀ ਤਾਅਲਾ

ਹਾਰੇ ਸਾਰੇ ਇਲਮ ਗਿਆਨ
ਏਨੀ ਉੱਚੀ ਉਹਦੀ ਸ਼ਾਨ

ਸਾਡੇ ਨਾਲ਼ ਮੁਖ਼ਾਤਿਬ ਹੋਇਆ
ਲਿਖਿਆ ਜੋ ਵੀ ਕਰ ਆਨਨ

ਉਹਦੇ ਤੀਕਰ ਜਾ ਨਾ ਸਕਣ
ਸਾਡੇ ਅੱਖਰ ਸੋਚ ਬਿਆਨ

ਉਹਦੇ ਨਾਂ ਦਾ ਕਰਨ ਵਜ਼ੀਫ਼ਾ
ਜੇ ਕਰ ਕੂੰਜਾਂ ਵੀ ਕੁਰਲਾਣ

ਉਹਦੇ ਨਾਂ ਦੀ ਮਾਲ਼ਾ ਜਪੋ
ਆਉਂਦੇ ਜਾਂਦੇ ਰਹਿਣ ਤੂਫ਼ਾਂਨ

ਉਹਦੇ ਨਾਂ ਤੋਂ ਟੁਰਦੇ ਸਾਰੇ
ਜਿੰਨੇ ਸਾਡੇ ਅਮਕਾ ਨਨ

ਸੋਹਣਾ ਅੱਲ੍ਹਾ ਪਾਕ ਮਦਸਰ
ਜਾਣਾ ਉਸੇ ਕੋਲ਼ ਇਨਸਾਨ