ਜ਼ੋਏ-ਜ਼ੁਲਮ ਮੁਸੀਬਤਾਂ ਝੱਲ ਸਿਰ ਤੇ
ਜ਼ੋਏ-ਜ਼ੁਲਮ ਮੁਸੀਬਤਾਂ ਝੱਲ ਸਿਰ ਤੇ
ਇਕ ਯਾਰ ਦੀ ਯਾਦ ਨਾ ਹਾਰ ਦਿਲ ਥੀਂ
ਚੰਮ ਕਦਮ ਮਹਿਬੂਬ ਦੇ ਖ਼ਾਕ ਹੋ ਕੇ,
ਏਸ ਖ਼ੁਦੀ ਹੰਕਾਰ ਨੂੰ ਮਾਰ ਦਿਲ ਥੀਂ
ਆਸਣ ਸਿਦਕ ਤੇ ਮਨ ਦੀ ਫੇਰ ਮਾਲ਼ਾ,
ਬੈਠ ਯਾਰ ਦਾ ਨਾਮ ਚਿਤਾਰ ਦਿਲ ਥੀਂ
ਮਿਲੇ ਬੂਟਿਆ ਸਿਰ ਜੇ ਸਿਰ ਉੱਤੋਂ,
ਕਰ ਵਣਜ ਇਹ ਸ਼ੁਕਰਗੁਜ਼ਾਰ ਦਿਲ ਥੀਂ