ਜ਼ੋਏ-ਜ਼ੁਲਮ ਹੈ ਯਾਰ ਵਿਸਾਰ ਜਾਣਾ,
ਜ਼ੋਏ-ਜ਼ੁਲਮ ਹੈ ਯਾਰ ਵਿਸਾਰ ਜਾਣਾ,
ਇਕ ਵਾਰ ਆਵੇਂ ਸਦਕੇ ਜਾਵਣੀ ਹਾਂ
ਰਗਾਂ ਤਾਰ ਤੇ ਤਿੰਨ ਰਬਾਬ ਕਰਕੇ,
ਤੇਰੇ ਰਾਗ ਵਰਾਗ ਥੀਂ ਗਾਵਨੀ ਹਾਂ
ਝਬ ਆ ਤੇ ਮੁੱਖ ਵਿਖਾ ਮੈਨੂੰ,
ਵੇਖਾਂ ਰਾਹ ਤੇ ਕਾਗ ਉੱਡ ਓਨੀ ਹਾਂ
ਫਿਰਾਂ ਭਾਲਦੀ ਬੂਟਿਆ ਲਾਲ਼ ਤਾਈਂ,
ਨਿੱਤ ਫ਼ਾਲ ਕਿਤਾਬ ਕਢਾ ਵੰਨੀ ਹਾਂ