ਤੇ-ਤੇਜ਼ ਪ੍ਰੇਮ ਦੀ ਅੱਗ ਮਿੱਠੀ

ਤੇ-ਤੇਜ਼ ਪ੍ਰੇਮ ਦੀ ਅੱਗ ਮਿੱਠੀ
ਮਜ਼ਾ ਆਉਂਦਾ ਜਾਣ ਜਲਾ ਵਿਨੇ ਥੀਂ

ਝਿੜਕ ਜੰਮ ਮੁਸੀਬਤਾਂ ਗ਼ਮ ਹਰਦਮ
ਤੁਹਫ਼ੇ ਮਿਲਣ ਹਰਦਮ ਨੇਹੁੰ ਲਾਵਣੇ ਥੀਂ

ਸਿਰ ਦਿੱਤੀਆਂ ਯਾਰ ਜੇ ਹੋਣ ਰਾਜ਼ੀ,
ਨਾਹੀਂ ਝਕੀਏ ਜਾਣ ਵੰਜਾ ਵਿਨੇ ਥੀਂ

ਇਹੋ ਬੂਟਿਆ ਰਸਮ ਰੰਗੀਲਿਆਂ ਦੀ,
ਕਰਨ ਤਰਸ ਨਾ ਖ਼ੂਨ ਬਹਾ ਵਿਨੇ ਥੀਂ