ਫ਼ੇ-ਫ਼ਜ਼ਰ ਦੇ ਵਕਤ ਪਖੇਰੂਆਂ ਦੀ

ਫ਼ੇ-ਫ਼ਜ਼ਰ ਦੇ ਵਕਤ ਪਖੇਰੂਆਂ ਦੀ
ਆਵੇ ਮਸਤ ਆਵਾਜ਼ ਹਰ ਦਾ ਸਾਨੂੰ

ਅੱਡ ਬੁਲਬੁਲੇ ਬਾਗ਼ ਨੂੰ ਜਾਹ ਜਲਦੀ,
ਲਿਆ ਕੇ ਗਿੱਲ ਦੀ ਗੱਲ ਸੁਣਾ ਸਾਨੂੰ

ਮਸਤ ਮੁਸ਼ਕ ਮਾਸ਼ੂਕ ਦੀ ਜ਼ੁਲਫ਼ ਵਿਚੋਂ,
ਪਈ ਆਉਂਦੀ ਨਾਲ਼ ਹਵਾ ਸਾਨੂੰ

ਕਲੀਆਂ ਖੁਲ੍ਹੀਆਂ ਬੂਟਿਆ ਬਾਗ਼ ਅੰਦਰ,
ਸ਼ਾ ਹਿਲਾ ਮਿਲੇ ਮਾਲੀ ਹੁਣ ਆ ਸਾਨੂੰ