ਲਾਮ-ਲੀਲਾ ਤਲ਼ ਕਦਰ ਦਾ ਨੂਰ ਡਿੱਠਾ,

ਲਾਮ-ਲੀਲਾ ਤਲ਼ ਕਦਰ ਦਾ ਨੂਰ ਡਿੱਠਾ,
ਇਸ ਯਾਰ ਦੀ ਜ਼ੁਲਫ਼ ਸਿਆਹ ਵਿਚੋਂ

ਪਾਇਆ ਇਸ਼ਕ ਦਾ ਪਤਾ ਨਿਸ਼ਾਨ ਪੱਕਾ,
ਇਸ ਯਾਰ ਦੀ ਲੁਤਫ਼-ਏ-ਗੁਨਾਹ ਵਿਚੋਂ

ਮਿਲਿਆ ਇਸ਼ਕ ਈਮਾਨ ਦਾ ਦਾਨ ਸਾਨੂੰ,
ਇਸ ਯਾਰ ਦੀ ਖ਼ਾਸ ਦਰਗਾਹ ਵਿਚੋਂ

ਲੱਧਾ ਬੂਟਿਆ ਵਸਲ ਦਾ ਅਸਲ ਮੋਤੀ,
ਇਸ ਯਾਰ ਦੀ ਖ਼ਾਸ ਨਿਗਾਹ ਵਿਚੋਂ