ਬੇ-ਬਦੀ ਬਦਨਾਮੀ ਜੱਗ ਦੀ ਥੀਂ

ਬੇ-ਬਦੀ ਬਦਨਾਮੀ ਜੱਗ ਦੀ ਥੀਂ ਦਿਲ ਡਰੇ ਤੇ ਮੁਖੜਾ ਜੋੜੀਏ ਨਾ
ਜੇ ਕਰ ਜੋੜੀਏ ਫੇਰ ਮੂੰਹ ਮੋੜੀਏ ਨਾ, ਕਰੀਏ ਸ਼ਰਮ ਪ੍ਰੀਤ ਤਰੋੜ ਈਏ ਨਾ

ਇਕੋ ਯਾਰ ਦਾ ਨਾਮ ਚਿਤਾਰ ਈਏ ਜੀ, ਹੋਰ ਸੰਗ-ਕਿਸਿੰਗ ਦਾ ਜੋੜੀਏ ਨਾ
ਕਰੀਏ ਬੂਟਿਆ ਜ਼ਿਕਰ ਮਹਿਬੂਬ ਵਾਲਾ, ਗ਼ਾਫ਼ਲ ਹੋ ਕੇ ਉਮਰ ਨਖੋੜੀਏ ਨਾ