ਅਲਫ਼-ਏਸ ਪ੍ਰੇਮ ਦੇ ਨਗਰ ਅੰਦਰ

ਅਲਫ਼-ਏਸ ਪ੍ਰੇਮ ਦੇ ਨਗਰ ਅੰਦਰ,
ਡਿਠੇ ਵਸਦੇ ਕਠੜੀ ਜਾਣ ਵਾਲੇ

ਦਵਾਰ ਇਸ਼ਕ ਦੇ ਬੈਠ ਕੇ ਕਰਨ ਪੂਜਾ,
ਡਿਠੇ ਹਾਫ਼ਿਜ਼ ਖ਼ਾਸ ਕੁਰਆਨ ਵਾਲੇ

ਸੂਲ਼ੀ ਸਾਰ ਤੇ ਸਿਰੇ ਦੇ ਭਾਰ ਲਟਕਣ,
ਡਿਠੇ ਯਾਰ ਦਾ ਭੇਤ ਛੁਪਾਣ ਵਾਲੇ

ਖ਼ੁੱਕ ਚਾਰਦੇ ਬਰੋਟਿਆ ਇਸ਼ਕ ਪਿੱਛੇ,
ਡਿਠੇ ਵਲੀ ਕਮਾਲ ਸਦਾਨ ਵਾਲੇ