ਐਨ-ਇਸ਼ਕ ਰਬਾਬ ਜਾਂ ਵੱਜਿਆ ਸੀ

ਐਨ-ਇਸ਼ਕ ਰਬਾਬ ਜਾਂ ਵੱਜਿਆ ਸੀ
ਤਦੋਂ ਸਿਰਾ ਨਬੇੜ ਦਾ ਕੌਣ ਸੀ ਜੀ

ਜਦੋਂ ਰਾਂਝਣੇ ਹੀਰ ਪਿਆਰ ਪਾਇਆ,
ਤਦੋਂ ਜ਼ਾਤ ਨਿਖੇੜਦਾ ਕੌਣ ਸੀ ਜੀ

ਜੋਗੀ ਹੋਇ ਹੁਣ ਮੰਦਰਾਂ ਪਾ ਆਇਆ,
ਝੰਗ ਮੱਜੀਆਂ ਛੇੜਦਾ ਕੌਣ ਸੀ ਜੀ

ਬੈਠਾ ਬੂਟਿਆ ਛੁਪ ਵਿਚ ਹੋ ਬੁਰਕੇ,
ਪਹਿਲੋਂ ਆਪ ਖਹੀੜਦਾ ਕੌਣ ਸੀ ਜੀ