ਐਨ-ਇਸ਼ਕ ਦੇ ਮਗਰ ਜੋ ਨਸ਼ਰ ਹੋਏ,
ਐਨ-ਇਸ਼ਕ ਦੇ ਮਗਰ ਜੋ ਨਸ਼ਰ ਹੋਏ,
ਪਰਦਾ ਉਨ੍ਹਾਂ ਦਾ ਕਿਸੇ ਨੇ ਪਾੜਨਾ ਕੀ
ਮੋਏ ਜਲ਼ ਜੋ ਇਸ਼ਕ ਦੀ ਅੱਗ ਅੰਦਰ,
ਦੋਜ਼ਖ਼ ਭਾਹ ਨੇ ਉਨ੍ਹਾਂ ਨੂੰ ਸਾੜਨਾ ਕੀ
ਹੋਏ ਦੀਦ ਤੇ ਆਪ ਸ਼ਹੀਦ ਜਿਹੜੇ,
ਸੂਲ਼ੀ ਉਨ੍ਹਾਂ ਨੂੰ ਕਿਸੇ ਨੇ ਚਾਹੜਨਾ ਕੀ
ਦਿਲ ਜਿਹਨਾਂ ਦੇ ਬੂਟਿਆ ਇਸ਼ਕ ਲੁੱਟੇ,
ਘਰ ਉਨ੍ਹਾਂ ਦਾ ਕਿਸੇ ਉਜਾੜਣਾ ਕੀ