ਸੱਪ ਦੀ ਸ਼ੋਕਰ ਵਾਂਗ ਹਵਾਵਾਂ ਚਲਦਿਆਂ ਨੇਂ

ਸੱਪ ਦੀ ਸ਼ੋਕਰ ਵਾਂਗ ਹਵਾਵਾਂ ਚਲਦਿਆਂ ਨੇਂ
ਲੋਕੀ ਸਿੰ ਜਾਂਦੇ ਨੇਂ ਰਾਹਵਾਂ ਚਲਦਿਆਂ ਨੇਂ

ਸ਼ਾਹ ਤੇ ਕਦੇ ਮਰ ਮੁੱਕ ਗਏ ਇਸ ਵਸਤੀ ਦੇ
ਸ਼ਾਹਦਰੇ ਵਸਦੇ ਰਹਿਣ ਸਰਾਵਾਂ ਚਲਦਿਆਂ ਨੇਂ

ਉਹ ਪ੍ਰਛਾਂਵਾਂ ਜਦ ਵੀ ਨੇੜੇ ਆਉਂਦਾ ਏ
ਧੁੱਪ ਲਗਦੀ ਏ ਮੈਥੋਂ ਛਾਂਵਾਂ ਚਲਦਿਆਂ ਨੇਂ

ਤੂੰ ਉਸ ਸ਼ਹਿਰ ਨੂੰ ਹਾਲੇ ਏਨਾ ਜਾਂਦਾ ਨਈਂ
ਇਥੇ ਇਹੋ ਜਿਹੀਆਂ ਅਦਾਵਂ ਚਲਦਿਆਂ ਨੇਂ