ਸਾਨੂੰ ਰਸਤਾ ਦੱਸਣ ਦਾ ਮੁੱਲ ਕੀ ਲੈਣਾ ਈ

ਸਾਨੂੰ ਰਸਤਾ ਦੱਸਣ ਦਾ ਮੁੱਲ ਕੀ ਲੈਣਾ ਈ
ਹੁਸਨ ਵਾਲੀਆ ਹੁਸਨ ਦਾ ਮੁੱਲ ਕੀ ਲੈਣਾ ਈ

ਜੇ ਤੂੰ ਸਾਨੂੰ ਥਾਂ ਮਾਰੇਂ ਤਾਂ ਚਿਸ ਆਵੇ
ਤੀਰ ਕਮਾਨ ਉੱਚ ਕੱਸਣ ਦਾ ਮੁੱਲ ਕੀ ਲੈਣਾ ਈ

ਮੇਰੇ ਚੰਮ ਦੀ ਜੁੱਤੀ ਪਾ ਕੇ ਬੋਲਿਆ ਉਹ
ਸਾਡੇ ਪੈਰੀਂ ਘਸੁੰਨ ਦਾ ਮੁੱਲ ਕੀ ਲੈਣਾ ਈ