ਆਦਰਸ਼

ਮੁਨੀਰ ਨਿਆਜ਼ੀ

ਉਹ ਚਾਨਣ ਜਿਹੜਾ ਅਜੇ ਨਈਂ ਦੱਸਿਆ
ਉਹ ਵੇਲ਼ਾ ਜਿਹੜਾ ਆਇਆ ਨਈਂ
ਉਹ ਸੁਫ਼ਨਾ ਜਿਹੜਾ ਨੀਨਦਰਾਂ ਉਹਲੇ
ਦਿਲ ਵਿਚ ਅਜੇ ਸਮਾਇਆ ਨਈਂ
ਮੁੱਖ ਜਿਹੜਾ ਜ਼ਾਹਰ ਨਈਂ ਹੋਇਆ
ਹੁਕਮ ਜੋ ਉਪਰੋਂ ਆਇਆ ਨਈਂ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਮੁਨੀਰ ਨਿਆਜ਼ੀ ਦੀ ਹੋਰ ਸ਼ਾਇਰੀ