ਜੰਗਲ਼ ਦੇ ਜਾਦੂ

ਸਾਮ੍ਹਣੇ ਜ਼ਖ਼ੀਰੇ ਵਿਚ
ਸਭ ਪਏ ਸ਼ੂਕਦੇ
ਪਪੀਹੇ ਪਏ ਕੂਕਦੇ
ਹਰੇ ਹਰੇ ਰੁੱਖਾਂ ਉਹਲੇ
ਨੰਗੀਆਂ ਚੁੜੇਲਾਂ ਦਿਆਂ
ਅੱਖਾਂ ਦੇ ਖ਼ੁਮਾਰ ਨੇਂ
ਇਕ ਇਕ ਚੀਜ਼ ਦਿਆਂ
ਸ਼ਕਲਾਂ ਹਜ਼ਾਰ ਨੇਂ
ਹਿਰਨਾਂ ਦੀ ਡਾਰ ਵੀ
ਤੇ ਸੂਰਾਂ ਦੀ ਕਤਾਰ ਵੀ
ਮੌਤ ਦੇ ਤਲਾਵਾਂ ਅਤੇ
ਫਿਰਦੇ ਸ਼ਿਕਾਰ ਵੀ
ਚਾਂਦੀ ਜਿਹਾਂ ਹੱਡੀਆਂ
ਤੇ ਹੀਰਿਆਂ ਦੇ ਹਾਰ ਵੀ
ਹਰੇ ਹਰੇ ਰੁੱਖਾਂ ਉਹਲੇ
ਦਿਲਾਂ ਨੂੰ ਡਰਾਣਗੇ
ਜ਼ਰਾ ਜਿਹੇ ਖੜਾਕ ਨਾਲ਼
ਲੱਕ ਛੁਪ ਜਾਣਗੇ
ਕਦੇ ਕਦੇ ਜਾਦੂ ਦੇ
ਤਮਾਸ਼ੇ ਵੀ ਵਿਖ਼ਾਣਗੇ

ਹਵਾਲਾ: ਸਫ਼ਰ ਦੀ ਰਾਤ; ਦੋਸਤ ਪਬਲੀਕੇਸ਼ਨਜ਼; ਸਫ਼ਾ 46 ( ਹਵਾਲਾ ਵੇਖੋ )