ਆਪਣੇ ਆਪ ਨਾਲ਼ ਗੱਲਾਂ
ਸੁਣ ਨੀ ਕੁੜਇਏ
ਰੰਗਾਂ ਦਈਏ ਪੜਈਏ
ਮੈਂ ਟੁਰ ਜਾਵਾਂਗਾ
ਮੁੜ ਕੇ ਨਈਂ ਆਵਾਂਗਾ
ਫ਼ਿਰ ਪਛਤਾਈਂ ਗੀ
ਹੱਸ ਕੇ ਬੁਲਾਈਂਗੀ
ਰੋ ਕੇ ਬੁਲਾਈਂਗੀ
ਫ਼ਿਰ ਕੇ ਨਈਂ ਆਵਾਂਗਾ
ਉੱਚੇ ਅਸਮਾਨ ਦਾ
ਤਾਰਾ ਬਣ ਜਾਵਾਂਗਾ
ਦੂਰ ਦੂਰ ਰਾਹਵਾਂਗਾ
ਤੇ ਤੈਨੂੰ ਤੜਫ਼ਾਵਾਂ ਗਾ
Reference: Safar di raat; Page 20