ਉਮਰ ਦਾ ਅਸਲ ਹਿੱਸਾ

ਮਿਲਦਾ ਕੇਹਾ ਏ ਏਸ ਦੁਨੀਆ ਵਿਚ
ਰੁੱਤ ਇਕ ਨਵੀਂ ਜਵਾਨੀ ਦੀ
ਹੋ ਕੇ ਭਰਨ ਦੀ ਪਿਆਰ ਕਰਨ ਦੀ
ਅੱਖਾਂ ਦੀ ਨਾਦਾਨੀ ਦੀ
ਬਾਕੀ ਉਮਰ ਤੇ ਬੱਸ ਫ਼ਿਰ ਐਂਵੇਂ
ਨਸਦੀਆਂ ਭੱਜਦਿਆਂ ਲੰਘਦੀ ਏ
ਦੂਰ ਦਰਾਜ਼ ਦੀਆਂ ਸੋਚਾਂ ਅੰਦਰ
ਰੋਂਦੀਆਂ ਹੱਸਦਿਆਂ ਲੰਘਦੀ ਏ
ਭੁੱਲਦੇ ਜਾਂਦੇ ਖ਼ਵਾਬਾਂ ਦੇ
ਅਕਸਾਂ ਨੂੰ ਲੱਭਦੀਆਂ ਲੰਘਦੀ ਏ

ਹਵਾਲਾ: ਚਾਰ ਚੁੱਪ ਚੀਜ਼ਾਂ; ਦੋਸਤ ਪਬਲੀਕੇਸ਼ਨਜ਼; ਸਫ਼ਾ 23 ( ਹਵਾਲਾ ਵੇਖੋ )