ਉਜੜੇ ਜਿੰਦ ਮੁਖੀਵਾ ਲੱਗਿਆ
ਕੀੜੀ ਬਚੜੇ ਸਹਿਕਦੇ
ਮੂੰਹ ਮਿੱਠਾ ਕਰੀਏ
ਢਿੱਡ ਭਾਵੇਂ ਲੱਤਾਂ ਦੀ ਖੜੋ ਨਿੱਜੀ ਉੱਤੇ
ਧਰਿਆ ਰਹਿ ਜਾਏ
ਮਨ ਪਰਚੇ
ਮਨ ਮਾਖਿਓ ਮਾਖਿਓ ਕਰਦਾ ਸਿਰ ਜੇ
ਮਾਖਿਓ ਭਾਵੇਂ ਜੀਭ ਨਾ ਠਾਰੇ
ਤਾਹੰਗ ਚੁਆਤੀ
ਮਾਰੇ ਈ ਮਾਰੇ
ਅਸਾਂ ਜੀਵਨ ਜਾਨਮ ਲੋੜੀਂਦੇ
ਭਾਵੇਂ ਜੀਵਨ ਪਿੰਜਰੇ ਡੱਕਿਆ ਰਹਿ ਜਾਏ
ਜਾਨਮ ਚਿਣਗ ਚਮਕਾਰੇ
ਅਸਾਂ ਮਾਧੋ ਲਾਅਲ ਤੋਂ ਹਾਰੇ
ਸੀਨਾ ਕੱਟਦੇ ਸਿਰ ਪਰ ਜੇ ਹੱਥ ਹੁੰਦੇ ਪੱਲੇ
ਸ਼ਾਹ ਹੁਸੈਨ ਦੀ ਝੋਲ਼ੀ ਡਿਗਦੇ।। ਕਿਉਂ ਪਰ
ਦੋਨ੍ਹਾਂ ਦੇ ਵਿਚਕਾਰੇ ਗਏ ਲਿਤਾੜੇ
ਦਿਲ ਆਖੇ ਸਚਿਆਰ ਤੇ ਕੌਣ
ਥੀਏ ਵਿੱਤ ਮਾੜੇ
ਅਗਾਂਹ ਪਿਛਾਂ ਵਿਚ ਮਾਰੇ
ਅਸਾਂ ਕੀੜੀ ਬਚੜੇ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 17 ( ਹਵਾਲਾ ਵੇਖੋ )