ਕਰਕੇ ਅਹਿਸਾਨ ਸਾਰੇ ਜਤਾਂਦੇ ਰਹੇ
ਮਾਂ ਦੇ ਬਾਹਜੋਂ ਕਿਸੇ ਵੀ ਭੁਲਾਇਆ ਨਹੀਂ

ਜਿਸ ਨੇ ਦੇਖੀ ਨਹੀਂ ਮਾਂ ਉਹ ਕੀ ਜਾਣਦਾ?
ਮੁਸ਼ਕ ਜੰਨਤ ਕਦੇ ਉਸ ਨੂੰ ਆਇਆ ਨਹੀਂ

ਉਸ ਨੂੰ ਜੰਨਤ ਦੇ ਦਰਦੀ ਹਵਾ ਮਿਲ ਗਈ
ਜਿਸ ਨੇ ਮਾਂ ਦੇ ਹੁਕਮ ਨੂੰ ਅੜਾਇਆ ਨਹੀਂ

ਡੁੱਬਦਾ ਰਹਿੰਦਾ ਏ ਦਿਲ ਮੇਰਾ ਮਾਂ ਦੇ ਬਿੰਨਾਂ
ਸਿਰ ਤੇ ਮੇਰੇ ਰਿਹਾ ਮਾਂ ਦਾ ਸਾਇਆ ਨਹੀਂ

ਦਰਦ ਦਿਲ ਵਿਚ ਹੈ ਮਾਂ ਦੇ ਜੋ ਔਲਾਦ ਦਾ
ਹੋਰ ਕਿਧਰੇ ਵੀ ਰੱਬ ਨੇ ਬਸਾਇਆ ਨਹੀਂ

ਮਾਂ ਖ਼ਜ਼ਾਨਾ ਹੈ ਰਹਿਮਤ ਦਾ ਉਹ ਬੇ ਬਹਾ
ਜਿਸ ਨੂੰ ਗਿਣਤੀ ਦੇ ਵਿਚ ਕੋਈ ਲਿਆਇਆ ਨਹੀਂ

ਕਲਮ ਘਿਸ ਗਈ ਏ ਸਿਆਹੀ ਖ਼ਤਮ ਹੋ ਗਈ
ਜ਼ਿਕਰ ਮਾਂ ਦੇ ਕਿਸੇ ਲਿਖ ਮੁਕਾਇਆ ਨਹੀਂ

ਸਿਲਿਸਲਾ ਦੇਖ ਲੈ ਤੂੰ ਲਵਾਈ ਜ਼ਰਾ
ਮਾਂ ਦੇ ਬਾਹਜੋਂ ਖ਼ੁਦਾ ਨੇ ਚਲਾਇਆ ਨਹੀਂ