ਧੜ ਕੂੰ ਧੜ ਕੂੰ ਇਹ ਦਿਲ ਮੇਰਾ, ਫੜ ਕੂੰ ਫੜ ਕੂੰ ਅੱਖ
ਧੜ ਕੂੰ ਧੜ ਕੂੰ ਇਹ ਦਿਲ ਮੇਰਾ, ਫੜ ਕੂੰ ਫੜ ਕੂੰ ਅੱਖ
ਮੈਂ ਝੱਲੀ ਤੇ ਕਮਲੀ ਹੋਈ, ਲੋਕਾਂ ਤੋਂ ਪਰ ਵੱਖ
ਦੂਰ ਖਲੋ ਕੇ ਤੱਕਦੇ ਰਹਿ ਗਏ ਵਸਲਾਂ ਆਲੇ ਕੰਢੇ
ਸੋਹਣੀ ਤੇ ਮਾਹੀਨਵਾਲ ਨੂੰ ਕੀਤਾ ਬਿਰਹੋਂ ਵੱਖੋ ਵੱਖ
ਮਾ ਬੋਲੀ ਦੇ ਹੁੰਦਿਆਂ ਸੁਣਦਿਆਂ ਅਸੀਂ ਥਥੇ ਗੁੰਗੇ
ਮਾ ਬੋਲੀ ਦੇ ਹੁੰਦਿਆਂ ਸੁਣਦਿਆਂ ਅਸਾਂ ਮਾਰੀ ਝੱਖ
ਜਿਭੇ ਉਤੇ ਆ ਕੇ ਸਾਡੀ ਤਿਲਕ ਤਿਲਕ ਵੈਂਦੇ
ਮੁਦਤ ਹੋਈ ਏ ਅੱਖਰ ਕਮੀਆਂ, ਕੱਥੂ ਕੁਡੀਏ ਪੱਖ
ਸੱਜਣ ਵੇਖ ਕੇ ਹਿੱਸੇ ਸਾਨੂੰ, ਸਾਨੂੰ ਵੇਖ ਕੇ ਹਿੱਸੇ
ਸਵਾ ਲੱਖ ਅਸਾਨੂੰ ਬੀਬਾ, ਸਾਨੂੰ ਸਵਾ ਲੱਖ
ਵਿਚੇ ਮਾਹਲ ਚੁਬਾਰੇ ਸਾਡੇ, ਵਿਚੇ ਅਸਾਡਾ ਮਾਲ
ਵਿਚੇ ਰੋੜ੍ਹ ਕੇ ਲੈ ਗਿਆ ਪਾਣੀ ਸਾਡੇ ਕੰਢੇ ਕੱਖ
ਸੰਜੇ ਘਰ ਦੀਆਂ ਕਾਣਸਾਂ ਅਤੇ, ਟਿੱਫ਼ਨ ਭੈੜੇ ਲਗਦੇ
ਕਾਬਲ ਸਾਈਂ ਕਲਫ਼ ਚਾ ਕੇ, ਛਿੱਕੇ ਉੱਤੇ ਰੱਖ
Reference: Appar; Sanjh; Page 113