ਪੁਮਲੀ ਉੱਤੇ ਪਏ ਕੁਰਲਾਉਣ, ਮੀਂਹਾਂ ਝੱਖੜਾਂ ਜੋਗੇ

ਪੁਮਲੀ ਉੱਤੇ ਪਏ ਕੁਰਲਾਉਣ, ਮੀਂਹਾਂ ਝੱਖੜਾਂ ਜੋਗੇ
ਡਾਰੋ ਵਿਛੜੇ ਪਖਨੜੋਂ ਰਹਿ ਗਏ ਵਿੱਤ ਗੁਲੇਲਾਂ ਜੋਗੇ

ਮੋਨਹਾ ਤੇ ਚੁੱਪ ਦੀ ਬੁੱਕਲ ਮਾਰ ਕੇ ਢੱਕੀਆਂ, ਟਿੱਬਿਆਂ ਪਿੱਛੇ
ਸੂਰਜ ਬਹਿ ਕੀਏ ਦੁੱਖੜੇ ਚੁਨੜਦਾ ਰੋਜ਼ ਨਮਾਸ਼ਾਂ ਜੋਗੇ

ਉੱਚੇ ਲੰਮੇ ਥੱਲ੍ਹੇ ਰੱਖੇ, ਮਾਹਲ ਚੁਬਾਰੇ ਪਾਏ
ਕਿਸੇ ਖੁੱਲੇ ਰਾਹ ਨਾ ਛੋੜੇ ਸਾਡੀਆਂ ਲਡੀਆਂ ਜੋਗੇ

ਧੁੱਪਾਂ ਦੇ ਵਿਚ ਛਾਂਵਾਂ ਘੁਣ ਕੇ ਅਸੀਂ ਇੰਜ ਖਲੋਤੇ
ਜੌਂ ਖਾਨਕਾਹਵਾਂ ਉਤੇ ਰਹਿ ਗਏ ਰੱਖ ਤਵੀਤਾਂ ਜੋਗੇ

ਵਾਲਾਂ ਨਾਲ਼ ਵਲ੍ਹੇਟ ਕੇ ਉਸ ਵੀ ਕੱਧਾਂ ਵਿਚ ਦੇ ਛੋੜੇ
ਅਸਾਂ ਇਸ ਨੂੰ ਖ਼ਤ ਨਾ ਹੈ ਲਿਖੇ ਝੀਤਾਂ, ਵਿੱਥਾਂ ਜੋਗੇ

ਸਾਲ ਪਸਾਲੀ ਉਰਸਾਂ ਅਤੇ ਦੇਗਾਂ ਕੌਣ ਚੜ੍ਹਾਵੇ
ਕਾਬਲ ਸਾਈਂ ! ਕੋਨਾ ਹੈ ਇੱਡੇ ਪੈਰ ਦਰੂਦਾਂ ਜੋਗੇ

Reference: Appar; Sanjh; Page 52

See this page in  Roman  or  شاہ مُکھی

ਕਾਬਲ ਜਾਫ਼ਰੀ ਦੀ ਹੋਰ ਕਵਿਤਾ