ਬੋਲੀਆਂ

See this page in :  

ਹੱਥ ਨੱਪ ਕੇ ਮੈਂ ਖ਼ੁਸ਼ੀਆਂ ਦਾ ਟੁਰਿਆ
ਤੇ ਕਦਮਾਂ ਨੂੰ ਰਾਹ ਭੁੱਲ ਗਏ

ਅਸਾਂ ਪੀਲੀ ਵਿਚ ਮਿੱਧੀਆਂ ਗੱਡੀਆਂ
ਤੇ ਔੜੀਂ ਵਿਚੋ ਸੱਪ ਨਿਕਲੇ

ਅੱਖ ਭਰ ਕੇ ਮੈਂ ਚਾਨਣੀ ਨੂੰ ਤੱਕਿਆ
ਤੇ ਚੁਣੇ ਤੇ ਕੁ ਹੇੜ ਪੈ ਗਈ

ਕੱਢੇ ਕਲਮਾਂ ਨੇਂ ਸੀਸਾਂ ਵਿਚੋ ਝਲਕੇ
ਤੇ ਅੱਖਰਾਂ ਦੇ ਮੂੰਹ ਸੜ ਗਏ

ਗੱਲਾਂ ਲਾ ਕੇ ਅਸਾਨੂੰ ਵਿੱਤ ਲੰਮੀਆਂ
ਤੇ ਚਿਣਤੇ ਦੀ ਅੱਖ ਲੱਗ ਗਈ

ਸਾਨੂੰ ਰਾਤ ਦੇ ਹਨ੍ਹੇਰੀਆਂ ਨੇਂ ਕੱਜਿਆ
ਤੇ ਸੁਰ ਜੇ ਨੂੰ ਅੱਗ ਲੱਗ ਗਈ

Reference: Appar; Sanjh; Page 126

ਕਾਬਲ ਜਾਫ਼ਰੀ ਦੀ ਹੋਰ ਕਵਿਤਾ