ਬਿਸਮ ਅੱਲ੍ਹਾ ਦੀ ਤਸਵੀਰ
ਹੁਸੈਨ ਨਾਂ ਏ ਹਕੀਕਤਾਂ ਦਾ
ਹਕੀਕਤਾਂ ਤੇ ਗੁਮਾਨ ਕੋਈ ਨਈਂ
ਹੁਸੈਨ ਨਈਂ ਜੇ ਤੇ ਰਿਸ਼ਤਿਆਂ ਦੀ
ਸਨਝਾਪ ਕੋਈ ਨਈਂ ਪਛਾਣ ਕੋਈ ਨਈਂ
ਹੁਸੈਨ ਵੱਖ ਏ ਤੇ ਮਸਲਕਾਂ ਦੀ
ਨਮਾਜ਼ ਬਾਤਿਲ, ਅਜ਼ਾਨ ਕੋਈ ਨਈਂ
ਹੁਸੈਨ ਮਤਲਬ ਹੈ ਅਣਿਮਾ ਦਾ
ਹੁਸੈਨ ਮਕਸਦ ਹੈ ਹੱਲ ਅਤੀ ਦਾ
ਹਸੀਨੀਤ ਜੋ ਚਿਰਾਗ਼ ਜਲਦੀਨ
ਚਿਰਾਗ਼ ਜਲਦੀਨ ਤੇ ਗੱਲ ਨਈਂ ਹੁੰਦੇ
ਯਜ਼ੀਦ ਦਾ ਨਾਂਹ ਈਮਾਨ ਗੁਣ ਤੋਂ
ਈਮਾਨ ਫ਼ਾਸਿਕ ਦੇ ਕੁੱਲ ਨਈਂ ਹੁੰਦੇ
ਹੁਸੈਨ ਨਾਤਿਕ ਕੁਰਆਨ ਦਾ ਏ
ਹੁਸੈਨ ਪੱਕਾ ਜ਼ਬਾਨ ਦਾ ਏ
ਹੁਸੈਨ ਮੋਮਿਨ ਦੀ ਜ਼ਿੰਦਗੀ ਏ
ਹੁਸੈਨ ਚਾਨਣ ਤੇ ਰੌਸ਼ਨੀ ਏ
ਬਤੂਲ ਵੱਲੋ ਇਮਾਮ ਜੱਗ ਦਾ
ਨਬੀ ਦੀ ਚਾਦਰ ਤਲ਼ੇ ਵਲੀ ਏ
ਯਜ਼ੀਦ ਪਿੱਛੇ ਇਮਾਮ ਕੋਈ ਨਈਂ
ਵਲੈਤ ਕੋਈ ਨਈਂ
ਰਸੂਲ ਕੋਈ ਨਈਂ
ਯਜ਼ੀਦ ਫ਼ਾਸਿਕ, ਯਜ਼ੀਦ ਫ਼ਾਜਰ
ਯਜ਼ੀਦ ਕੋਈ ਅਸੂਲ ਕੋਈ ਨਈਂ
ਹੁਸੈਨ ਪਿੱਛੇ ਇਮਾਮ ਸਾਰੇ
ਵਲੈਤ ਸਾਰੀ, ਰਸੂਲ ਸਾਰੇ
ਤੇ ਕੱਲ੍ਹ ਸ਼ਰੀਅਤ ਅਸੂਲ ਸਾਰੇ
ਹੁਸੈਨ ਸਾਬਰ, ਹੁਸੈਨ ਸ਼ਾਕਿਰ
ਹੁਸੈਨ ਸੱਯਦ, ਹੁਸੈਨ ਬਹਾਦਰ
ਹੁਸੈਨ ਖ਼ੂਨ ਏ ਪਯੰਬਰਾਂ ਦਾ
ਹੁਸੈਨ ਹੱਕ ਦੇ ਵਲੀ ਦੇ ਵਿਚੋ
ਵਲੈਤ ਏ ਉਸ ਦੇ ਘਰ ਦੀ ਦੌਲਤ
ਹੁਸੈਨ ਮੇਰੇ ਅਲੀ ਦੇ ਵਿਚੋ
ਹੁਸੈਨ ਸੱਚੀ ਬਤੂਲ ਵਿਚੋ
ਓ ਹਿੱਕ ਅਸੂਲ ਏ, ਅਸੂਲ ਵਿਚੋ
ਰਸੂਲ ਮੇਰੇ ਹੁਸੈਨ ਵਿਚੋ
ਹੁਸੈਨ ਮੇਰੇ ਰਸੂਲ ਵਿਚੋ
ਹੁਸੈਨ ਲਾਹੜਾ ਇਮਾਮਤਾਂ ਦਾ
ਇਮਾਮ ਮੋਮਿਨ, ਇਮਾਮ ਜ਼ਾਹਿਦ
ਇਮਾਮ ਵੱਖਰਾ ਮੁਕਾਮ ਰੱਖਦਾ
ਇਮਾਮ ਪਲਦਾ ਨਬੀ ਦੇ ਹੱਥ ਵਿਚ
ਇਮਾਮ ਹੱਦਾਂ ਨੂੰ ਟੱਪ ਨਈਂ ਸਕਦਾ
ਜੇ ਹੱਕ ਜਤਾਵੇ ਤੇ ਤਾਂ ਵੀ ਹੱਕ ਏ
ਜੇ ਨਾ ਜਤਾਵੇ ਤੇ ਤਾਂ ਵੀ ਹੱਕ ਏ
ਹੁਸੈਨ ਮਾਰੇ ਤੇ ਤਾਂ ਵੀ ਹੱਕ ਏ
ਜੇ ਮਾਰ ਖਾਵੇ ਤੇ ਤਾਂ ਵੀ ਹੱਕ ਏ
ਗ਼ਲਤ ਨੇਂ ਲੋਕੀ ਜੋ ਆਖਦੇ ਨੇਂ
ਹੁਸੈਨ ਕੁਰਸੀ ਤੋ ਲੜ ਪਿਆ ਸੀ
ਯਜ਼ੀਦ ਹਾਕਮ ਸੀ ਸਲਤਨਤ ਦਾ
ਹੁਸੈਨ ਲੈ ਕੇ ਬਗ਼ਾਵਤਾਂ ਨੂੰ
ਮਜ਼ਹਬ ਦੇ ਨਾਂ ਤੇ ਝਗੜ ਪਿਆ ਸੀ
ਗਵੇੜ ਲਾਈਵ ਈਮਾਨ ਵਾਲਵ
ਫ਼ਰੇਬ ਸਮਝੋ ਯਜ਼ੀਦੀਆਂ ਦਾ
ਅਕਲ ਦੇ ਇੰਨੇ ਮੁਕਾਮ ਅਜੇ
ਸਮਝ ਨਈਂ ਸਕੇ, ਨਬੀ ਦੇ ਘਰ ਦਾ
ਇਲਮ ਤੋਂ ਕੋਰੇ, ਦਲੀਲ ਬਾਹਜੋਂ
ਮਿਲਾਪ ਕਰਦੇ ਨੇਂ ਖ਼ੈਰ ਸ਼ਰਦਾ
ਹੁਸੈਨ ਬਾਹਜੋਂ ਅਲੀ ਦਾ ਲਾਹੜਾ
ਬਤੂਲ ਜਾਇਆ ਤੇ ਕਈ ਵੀ ਕਈ ਨਈਂ
ਕਮਾਲ ਅਹੁਦੇ ਨਬੀ ਦੇ ਕੋਲੋ
ਲੱਖਾ ਕੇ ਲਾਇਆ ਤੇ ਕਈ ਵੀ ਕਈ ਨਈਂ
ਅਜ਼ਲ ਦਾ ਵਾਰਿਸ, ਅਬਦ ਦਾ ਸੱਯਦ
ਖ਼ੁਦਾ ਬਣਾਇਆ ਤੇ ਕਈ ਵੀ ਕਈ ਨਈਂ
ਮਸ਼ੋਮ ਮੋਢੇ ਤੇ ਚਾਅ ਕੇ ਆਪਣੇ
ਨਬੀ ਖਿਡਾਇਆ ਤੇ ਕਈ ਵੀ ਕਈ ਨਈਂ
ਹੁਸੈਨ ਬਾਹਜੋਂ ਨਬੀ ਦੇ ਘਰ ਚੌ
ਸਨੌਰ ਕੇ ਆਇਆ ਤੇ ਕਈ ਵੀ ਕਈ ਨਈਂ
ਓ ਕੱਲ ਦਾ ਮੂਲਾ, ਓ ਕੱਲ ਦਾ ਆਕਾ
ਗ਼ੁਲਾਮੀਆਂ ਨਾਂਹ ਕਬੂਲਦਾ ਸੀ
ਓ ਮੁੰਤਖ਼ਬ ਸੀ ਅਸੂਲ ਪਾਰੋਂ
ਓ ਨਾਇਬ ਮੇਰੇ ਰਸੂਲ ਦਾ ਸੀ
ਓ ਕੁੱਲ ਸ਼ਰੀਅਤ ਦਾ ਹੋ ਗਿਆ ਸੀ
ਤੇ ਕੁੱਲ ਸ਼ਰੀਅਤ ਹੁਸੈਨ ਵਿਚ ਸੀ
ਸਨੌਰ ਕੇ ਆਈ ਸੀ ਜੋ ਆਦਮੀਅਤ
ਓ ਆਦਮੀਅਤ ਹੁਸੈਨ ਵਿਚ ਸੀ
ਓ ਜੱਗ ਨੂੰ ਮੱਤਾਂ ਸਮਝਾਉਣ ਆਲ਼ਾ
ਓ ਜੱਗ ਨੂੰ ਰਸਤੇ ਵਿਖਾਉਣ ਆਲ਼ਾ
ਕਿਸੇ ਦੇ ਆਖੇ ਤੇ ਕਿਵੇਂ ਰੁਕਦਾ
ਓ ਹੱਕ ਦੇ ਰਸਤੇ ਤੇ ਜਾਵਣ ਆਲ਼ਾ
ਹੁਸੈਨ ਨਾਂ ਏ ਸ਼ਰਾਫ਼ਤਾਂ ਦਾ
ਹੁਸੈਨ ਨਾਂ ਏ ਸਦਾਕਤਾਂ ਦਾ
ਯਜ਼ੀਦੀਤ ਦੀ ਨਜਾਸਤਾਂ ਕੂੰ
ਓ ਭੋਈਂ ਅੰਦਰ ਦਬਾ ਗਿਆ ਏ
ਅਲੀ ਦੇ ਘਰ ਦੀ ਲੁਟਾ ਕੇ ਚਾਦਰ
ਅਲੀ ਦਾ ਵਾਰਿਸ ਕਿਆਮਤਾਂ ਤੱਕ
ਜਹਾਂ ਦੀ ਚਾਦਰ ਬਚਾ ਗਿਆ ਏ
ਉਜਾੜ ਆਇਆ ਸੀ ਜਹਾਂ ਦੀ ਰੌਣਕ
ਨਬੀ ਦਾ ਲੋਢਾ ਫ਼ਕੀਰ ਬਣ ਕੇ
ਓ ਕਰਬਲਾ ਦੇ ਮੁਸਾਫ਼ਰਾਂ ਦਾ
ਵਜ਼ੀਰ ਬਣ ਕੇ ਅਮੀਰ ਬਣ ਕੇ
ਕਦੀ ਖ਼ਿਲਾਫ਼ਤ ਦਾ ਤਾਜ ਪਾ ਕੇ
ਕਦੀ ਓ ਟੁਰਦਾ ਸੀ ਵੀਰ ਬਣ ਕੇ
ਲਹੂ ਲਹੂ ਸੀ ਹੁਸੈਨ ਮੇਰਾ
ਤੇ ਕਰਬਲਾ ਵਿਚ ਕਿਆਮ ਕਰਕੇ
ਨਮਾਜ਼ ਇੰਜ ਦੀ ਓ ਪੜ੍ਹ ਗਿਆ ਏ
ਉਹ ਹਰ ਯਜ਼ੀਦੀ ਦੇ ਬੂਹੇ ਅੱਗੇ
ਇਲਮ ਪਯੰਬਰ ਦਾ ਗੜ੍ਹ ਗਿਆ ਏ
ਹੁਸੈਨ ਦੀ ਅੱਖ ਨਬੀ ਦੀ ਅੱਖ ਏ
ਹੁਸੈਨ ਦਾ ਹੱਥ ਨਬੀ ਦਾ ਹੱਥ ਏ
ਵਜੂਦ ਦੋ ਨੇਂ , ਅਸੂਲ ਹਿੱਕ ਏ
(1998)