ਫ਼ਜਰੀ ਫ਼ਜਰੀ ਬੰਨ੍ਹੀਂ ਅਤੇ ਛਾਂ ਪਈ ਲਾਹੁੰਦੀ ਪਿਪਲੇ ਦੀ

ਫ਼ਜਰੀ ਫ਼ਜਰੀ ਬੰਨ੍ਹੀਂ ਅਤੇ ਛਾਂ ਪਈ ਲਾਹੁੰਦੀ ਪਿਪਲੇ ਦੀ
ਚੰਨ ਦੀਆਂ ਚਿੱਤਰੀਆਂ ਕੱਧਾਂ ਨਾਲੋ ਲਵ ਪਈ ਉਖੜੇ ਤਾਰੇ ਦੀ

ਅੰਬਰਾਂ ਉੱਤੋਂ ਤਾਰੂ ਚੁਣ ਕੇ ਸੂਰਜ ਕਿੱਥੇ ਵੇਂਦਾ ਵੇ
ਖ਼ੋਰੇ ਕਿੱਥੇ ਘਣ ਵੇਂਦਾ ਵੈ ਭਰ ਕੇ ਝੋਲ ਹਨ੍ਹੇਰੇ ਦੀ

ਜਾਂ ਵੀ ਅਸਾਂ ਮੋਛੇ ਪਾਏ ਟਾਹਣਾਂ ਅੱਖੀਂ ਕੁਡੀਆਂ ਨੇਂ
ਆਹਲਣੇ ਉੱਤੋਂ ਵਾਜ ਸਨੜੀਪੀ ਸਾਨੂੰ ਚੀਕ ਚਿਹਾੜੇ ਦੀ

ਮੈਂ ਵੀ ਉਹਦੇ ਡੇਰੇ ਅੱਗੋ ਖੰਘ ਕੇ ਲਗਨੋ ਰਹਿੰਦਾ ਨਾਂਹ
ਪਿਪਲੇ ਤਲ਼ੇ ਪੇ ਵੀਨਦੀ ਏ, ਨਿੱਤ ਪੰਚੈਤ ਵਡੇਰੇ ਦੀ

ਭਾਂਵੇਂ ਵੀਰ ਨਾ ਪੁੱਛਣ ਇੱਕੇ, ਈਦੀ ਅਤੇ ਧਿਆਹਨੜੀਂ ਨੂੰ
ਕਾਬਲ ਸਾਈਂ ਵਿੱਤ ਵੀ ਰਹਿੰਦੀ ਤੱਕ ਤੇ ਪੇਕੇ ਝੱਗੇ ਦੀ

ਹਵਾਲਾ: ਅਪਾਰ, ਸਾਂਝ; ਸਫ਼ਾ 61 ( ਹਵਾਲਾ ਵੇਖੋ )