ਦੁੱਖ ਅੱਵਲੇ ਜਰਨੇ ਪੈਂਦੇ

ਦੁੱਖ ਅੱਵਲੇ ਜਰਨੇ ਪੈਂਦੇ
ਕੰਮ ਅਨਹੋਣੇ ਕਰਨੇ ਪੈਂਦੇ

ਸੱਜਣਾਂ ਦੀ ਖ਼ੁਸ਼ਨੁਦੀ ਖ਼ਾਤਿਰ
ਜਿੱਤੇ ਹੋਏ ਹਰਨੇ ਪੈਂਦੇ

ਰੁੱਸੇ ਯਾਰ ਮਨਾਵਣ ਦੇ ਲਈ
ਸੌ ਸੌ ਖੇਖਣ ਕਰਨੇ ਪੈਂਦੇ

ਮਿੱਸੀ, ਸੁਰਮਾ, ਸੁੱਕ ਤੇ ਸਕੜਾ
ਕੀ ਕੀ ਕਾਰੇ ਕਰਨੇ ਪੈਂਦੇ

ਇੱਕ ਟੱਬਰ ਨੂੰ ਪਾਲਣ ਦੇ ਲਈ
ਸੱਤ ਸਮੁੰਦਰ ਤਰਨੇ ਪੈਂਦੇ

ਪੱਗ ਸੰਭਾਲ਼ ਕੇ ਰੱਖਣ ਵਾਤੇ
ਔਖੇ ਪੈਂਡੇ ਕਰਨੇ ਪੈਂਦੇ

ਦੁਨੀਆ ਖੇਡ ਤਮਾਸ਼ਾ ਰਾਜਾ
ਡਾਢੇ ਪਾਣੀ ਭਰਨੇ ਪੈਂਦੇ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 77 ( ਹਵਾਲਾ ਵੇਖੋ )