ਪਿਆਰ ਦੁਆਰੇ

ਪਿਆਰ ਦੁਆਰੇ
ਦਰਦਾਂ ਮਾਰੇ

ਰੋਂਦੇ ਜਾਂਦੇ
ਕਰਨ ਨਜ਼ਾਰੇ

ਵਿਚ ਉਡੀਕਾਂ
ਨਦੀ ਕਿਨਾਰੇ

ਗੁਜ਼ਰੀਆਂ ਰਾਤਾਂ
ਦਿਨ ਵੀ ਸਾਰੇ

ਹੁਣ ਤੇ ਆਜਾ
ਸੱਜਣ ਪਿਆਰੇ

ਰਾਜਾ ਤੈਨੂੰ
ਵਾਜਾਂ ਮਾਰੇ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 91 ( ਹਵਾਲਾ ਵੇਖੋ )