ਬਾਬਾ ਨਾਨਕ

ਬਾਬਾ ਨਾਨਕ ਸਭ ਦਾ ਮੀਤ
ਪਿਆਰ ਦੇ ਥਾਂ ਥਾਂ ਗਾਵੈ ਗੀਤ

ਅੱਲ੍ਹਾ ਵਾਲਿਆਂ ਦੀ ਇਹ ਰੀਤ
ਬਾਬਾ ਨਾਨਕ ਸਭ ਦਾ ਮੀਤ

ਉਲਫ਼ਤ ਵਾਲਾ ਚੋਲਾ ਪਾਕੇ
ਆਪਣੇ ਪਰਾਏ ਗਲ ਨਾਲ਼ ਲਾ ਕੇ

ਵੰਡੀ ਮਿੱਠੀ ਪ੍ਰੀਤ
ਬਾਬਾ ਨਾਨਕ ਸਭ ਦਾ ਮੀਤ

ਫੜ ਕੇ ਵੰਝਲੀ ਉਲਫ਼ਤ ਵਾਲੀ
ਮਿਹਰ ਵਫ਼ਾ ਤੇ ਸ਼ਫ਼ਕਤ ਵਾਲੀ

ਗਾਵੈ ਮਿੱਠੇ ਗੀਤ
ਬਾਬਾ ਨਾਨਕ ਸਭ ਦਾ ਮੀਤ

ਸੱਚੇ ਸੌਦੇ ਬਾਬਾ ਕਰਦਾ
ਸਭ ਦੇ ਦੁੱਖੜੇ ਬਾਬਾ ਜਰਦਾ

ਪਾਕ ਪਵਿੱਤਰ ਉਹਦੀ ਨਿਯਤ
ਬਾਬਾ ਨਾਨਕ ਸਭ ਦਾ ਮੀਤ
ਬਾਬਾ ਨਾਨਕ ਸਭ ਦਾ ਮੀਤ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 114 ( ਹਵਾਲਾ ਵੇਖੋ )