ਵੇਹੰਦੀ ਨਦੀ ਦਾ ਪਾਣੀ

ਵੇਹੰਦੀ ਨਦੀ ਦਾ ਪਾਣੀ
ਦੌਲਤ ਆਣੀ ਜਾਣੀ

ਵੇਖ ਕੇ ਕੱਲਮ ਕੱਲਾ
ਝੋਕਾਂ ਦਿੰਦੇ ਹਾਣੀ

ਵੇਰੀਆਂ ਨਾਲ਼ ਸਲਾਹਵਾਂ
ਸਾਡਾ ਦਿਲਬਰ ਜਾਨੀ

ਸੂਲੀ ਤਾਈਂ ਚੁੰਮਣਾ
ਦੱਸਣੀ ਸੱਚ ਕਹਾਣੀ

ਜਾਬਰ ਅੱਗੇ ਕੂਣਾ
ਫਾਹੀ ਗੱਲ ਵਿਚ ਪਾਣੀ

ਫੁੱਲਾਂ ਉਤੇ ਜੋਬਨ
ਸਾਵਣ ਰੁੱਤ ਸੁਹਾਨੀ

ਅੰਨ੍ਹੀ ਮਸਤ ਜਵਾਨੀ
ਮੁੜ ਕਦੀ ਨਹੀਂ ਆਣੀ

ਅੱਖੋਂ ਓਲ੍ਹੇ ਹੋ ਕੇ
ਦਰ ਦਰ ਫਿਰੇ ਨਿਮਾਣੀ

ਬਦਲ ਵਾਂਗੂੰ ਵਰ੍ਹਿਆ
ਅੱਖਾਂ ਵਿਚੋਂ ਪਾਣੀ

ਕੱਠੀਆਂ ਮੂੰਹ ਮਕਾਲਕਾਂ
ਗੁਜਰਾਤੇ ਦੀ ਰਾਣੀ

ਰਾਜਾ ਉਮਰਾ ਲੰਮੀ
ਕੱਟੀ ਨਹੀਓਂ ਜਾਣੀ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 71 ( ਹਵਾਲਾ ਵੇਖੋ )