ਚਾਰ ਚੁਫ਼ੇਰੇ ਭਾਜੜ ਪੈ ਗਈ
ਚੌਹੀਂ ਕੂਟੀਂ ਭਾਜੋ ਭਾਜ
ਕੰਧਾਂ ਕੋਠੇ ਚੀਕੋ ਚੀਕ
ਮਾਵਾਂ ਸਨ ਪੁੱਤਰਾਂ ਸਨ ਧੀਆਂ
ਮਨਾਂ ਮੋਹੀਂ ਮਿੱਟੀ ਥੱਲੇ
ਦੱਬੀਆਂ ਗਈਆਂ
ਕਿਸੇ ਨਾ ਕੋਈ ਦਿੱਤਾ ਸੁਨੇਹਾ
ਨਾ ਕੋਈ ਵਸੀਅਤ
ਕੋਠੇ ਕੰਧਾਂ, ਕਬਰਾਂ ਬਣੀਆਂ
ਪਤਨ ਸਾਰਾ ਸੁੰਜਾ ਤੇ ਢੈ ਢੇਰੀ ਹੋਇਆ
ਕਿਹੀਆਂ ਉਡੀਕਾਂ ਤੇ ਕਾਹਦੇ ਚਾ
ਮੁੱਕੀ ਥਾਹਰ ਉਡੀਕਾਂ ਵਾਲੀ
ਨਾ ਕੋਈ ਰਾਂਝਾ
ਨਾ ਕੋਈ ਲਡਣ
ਨਾ ਬੇੜੀ ਨਾ ਸੇਜ
ਰਾਂਝੇ ਹੀਰਾਂ
ਸੋਹਣੀਆਂ ਸੱਸੀਆਂ
ਸੌਂ ਗਏ ਸਭ ਦੇ ਲੇਖ
ਚੁੱਪ ਚੁਪੀਤੇ
ਰੱਬ ਦਾ ਭਾਣਾ
ਸਾਰੇ ਸਿਹ ਗਏ, ਵੇਖ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 34 ( ਹਵਾਲਾ ਵੇਖੋ )