ਦੁਨੀਆ ਉੱਤੋਂ ਫ਼ਨ ਦੇ ਸੂਮੇ ਸੁੱਕ ਗਏ ਨੇਂ

ਦੁਨੀਆ ਉੱਤੋਂ ਫ਼ਨ ਦੇ ਸੂਮੇ ਸੁੱਕ ਗਏ ਨੇਂ
ਕਿਹੜਾ ਆ ਕੇ ਰੰਗ ਭਰੇ ਤਸਵੀਰਾਂ ਵਿਚ

ਚਿੱਟੇ ਵਰਕੇ ਕਾਲੇ ਹੁੰਦੇ ਜਾਂਦੇ ਨੇਂ
ਖ਼ੌਰੇ ਕਿਉਂ ਨਹੀਂ ਅਸਰ ਰਿਹਾ ਤਹਿਰੀਰਾਂ ਵਿਚ

ਮਿੰਬਰਾਂ ਉੱਤੋਂ ਰੋਜ਼ ਈ ਰੌਲ਼ਾ ਪੈਂਦਾ ਏ
ਕੋਈ ਸੁਆਦ ਰਿਹਾ ਨਹੀਂ ਹੁਣ ਤਕਰੀਰਾਂ ਵਿਚ

ਹੁੰਦੇ ਜਾਂਦੇ ਦੂਰ ਨੇਂ ਬੰਦੇ ਬੰਦਿਆਂ ਤੋਂ
ਮਹਿਰ ਵਫ਼ਾ ਦਾ ਘਾਟਾ ਏ ਤਦਬੀਰਾਂ ਵਿਚ

ਛੱਡ ਦਿੱਤੇ ਨੇਂ ਸੁਫ਼ਨੇ ਤਕਨੇ ਰਾਜੇ ਨੇ
ਕੋਈ ਵੀ ਗੱਲ ਨਹੀਂ ਲੱਭਦੀ ਹੁਣ ਤਾਅਬੀਰਾਂ ਵਿਚ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 86 ( ਹਵਾਲਾ ਵੇਖੋ )