ਪਿਆਰ ਦੇ ਰੋਗੀ ਇਸ ਦੁਨੀਆ ਵਿਚ ਫਿਰਦੇ ਨੇਂ ਚੁੱਪ ਚਾਣ

ਪਿਆਰ ਦੇ ਰੋਗੀ ਇਸ ਦੁਨੀਆ ਵਿਚ ਫਿਰਦੇ ਨੇਂ ਚੁੱਪ ਚਾਣ
ਲੱਖਾਂ ਔੜਾਂ ਸੌੜਾਂ ਆਉਣ ਫਿਰ ਵੀ ਉਹ ਮੁਸਕਾਨ

ਏਸ ਸਮੇ ਦੇ ਰਾਂਝੇ ਹੀਰਾਂ ਫਿਰਦੇ ਡਾਵਾਂ ਡੋਲ
ਕੋਈ ਨਾ ਜਾਵੇ ਪੇਸ਼ ਉਨ੍ਹਾਂ ਦੀ ਖੇੜੇ ਦੇਣ ਮੈਦਾਨ

ਫ਼ਨਕਾਰ ਨੂੰ ਦੁਨੀਆ ਦੇ ਵਿਚ ਜਿਉਂਦਿਆਂ ਕੋਈ ਨਾ ਪੁੱਛੇ
ਮਰ ਜਾਵੇ ਤੇ ਜ਼ਿੱਦ ਬਾ ਜ਼ਿੱਦੀ ਸੌ ਸੌ ਜਸ਼ਨ ਮਨਾਣ

ਗੱਲ ਕਰਨ ਦੀ ਜਾਚ ਨਾ ਇਹਨੂੰ ਆਖਣ ਸਾਰੇ ਲੋਗ
ਵੇਖੋ ਵੇਖੀ ਬਣ ਗਿਆ ਸ਼ਾਇਰ ਇਹ ਰਾਜਾ ਨਾਦਾਨ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 73 ( ਹਵਾਲਾ ਵੇਖੋ )